ਪੋਚਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੋਚਾ [ਨਾਂਪੁ] ਧਾਤੂ ਜਾਂ ਚੀਕਣੀ ਮਿੱਟੀ ਜੋ ਲਿੰਬਣ ਦੇ ਕੰਮ ਆਉਂਦੀ ਹੈ; ਕੱਪੜਾ ਜਿਸ ਨਾਲ਼ ਸਫ਼ਾਈ ਕੀਤੀ ਜਾਂਦੀ ਹੈ; ਪਰੋਲ਼ਾ ਫੇਰਨ ਦੀ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੋਚਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੋਚਾ.ਸੰਗ੍ਯਾ—ਲੇਪਣ. ਦੇਖੋ, ਪੋਚਨ। ੨ ਲੇਪ. ਲਗਾਉ. “ਨਾ ਉਸ ਲੇਪੁ, ਨ ਹਮ ਕਉ ਪੋਚਾ.” (ਆਸਾ ਮ: ੫) ੩ ਭਾਫ ਠੰਢੀ ਰੱਖਣ ਲਈ ਅਰਕ ਕੱਢਣ ਵੇਲੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ. “ਉਹੀ ਭਾਠੀ ਉਹੀ ਪੋਚਾ.” (ਗਉ ਮ: ੫) “ਭਾਠੀ ਭਵਨੁ ਪ੍ਰੇਮ ਕਾ ਪੋਚਾ.” (ਆਸਾ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੋਚਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੋਚਾ (ਸੰ.। ਫ਼ਾਰਸੀ ਪੂਚ) ੧. ਨੀਚ ਪੁਣਾ , ਕਮਜ਼ੋਰੀ।

੨. ਪੰਜਾਬੀ ਪੋਚਾ ਉਹ ਮੈਲਾ ਕਪੜਾ ਹੈ ਜਿਸ ਨਾਲ ਭਿੱਜੀ ਮਿੱਟੀ ਦਾ ਲੇਪਣ ਜ਼ਿਮੀਂ ਤੇ ਕੰਧਾਂ ਤੇ ਦੇਂਦੇ ਹਨ। ਉਹ ਜੋ ਮਿੱਟੀ ਦੀ ਤਹਿ ਐਉਂ ਲਿੱਪੀ ਜਾਂਦੀ ਹੈ ਉਸ ਨੂੰ ਬੀ ਪੋਚਾ ਕਹਿੰਦੇ ਹਨ, ਇਸਤੋਂ ਸੰਪ੍ਰਦਾਈ ਗ੍ਯਾਨੀ ਪੋਚਾ ਦਾ ਅਰਥ ਲਿਪਾਯਮਾਨਤਾ ਬੀ ਕਰਦੇ ਹਨ। ਯਥਾ-‘ਨਾ ਉਸੁ ਲੇਪੁ ਨ ਹਮ ਕਉ ਪੋਚਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.