ਪ੍ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪ੍ਰ. ਸੰ. ਵ੍ਯ—ਇਹ ਸ਼ਬਦਾਂ ਦੇ ਨਾਲ ਮਿਲਕੇ—ਆਰੰਭ, ਗਤਿ, ਅਤਿ, ਪ੍ਰਸਿੱਧੀ, ਆਦਿ ਅਰਥ ਦਿੰਦਾ ਹੈ, ਜਿਵੇਂ—ਪ੍ਰਚੰਡ, ਪ੍ਰਬੋਧ, ਪ੍ਰਭਾਵ ਆਦਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 90461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪ੍ਰ, (<ਸੰਸਕ੍ਰਿਤ : प्र) \ ਅਗੇਤਰ : ਇਹ ਹੇਠ ਲਿਖੇ ਅਰਥ ਪਰਗਟ ਕਰਦਾ ਹੈ; ੧. ਅਧਿਕਤਾ, ਜਿਵੇਂ – ਪ੍ਰਬਲ, ਪ੍ਰਵਾਹ, ਪ੍ਰਚੰਡ; ੨. ਪੂਰਨਤਾ, ਸਰੇਸ਼ਟਤਾ, ਜਿਵੇਂ – ਪ੍ਰਕਾਸ਼, ਪ੍ਰਬੰਧ, ਪ੍ਰਫੁੱਲਤ; ੩. ਮੁੱਢ ਜਾਂ ਨਿਕਾਸ, ਜਿਵੇਂ – ਪ੍ਰਸ਼ਾਖਾ, ਪ੍ਰਪੋਤ੍ਰਾ; ੪.ਕੁਲ ਪਰੰਪਰਾ ਦੇ ਅਰਥ ਵਿੱਚ, ‘ਪੜ’ ਕੇ ਅਰਥ ਦਾ ਬੋਧਕ ਹੈ, ਜਿਵੇਂ – ਪ੍ਰਪਿਤਾਮਾ; ੫. ਅੱਗੇ, ਤੇ ਕ੍ਰਮ ਨਾਲ ਦੇ ਅਰਥ ਵਿੱਚ, ਜਿਵੇਂ – ਪ੍ਰਗਤੀ; ੬. ਦੂਰੀ ਜਾਂ ਅਡਰੇ ਹੋਣ ਦਾ ਭਾਵ, ਜਿਵੇਂ – ਪ੍ਰਸਥਾਨ; ੭. ਬਾਹਰ ਪਰਦੇਸ ਤੇ ਵਿਦੇਸ ਦੇ ਭਾਵ ਵਿੱਚ, ਜਿਵੇਂ – ਪ੍ਰਵਾਸ ਪ੍ਰਵਾਸੀ; ੮. ਅਸਲੀ ਜਾਂ ਪ੍ਰਸੰਗ ਦਾ ਭਾਵ, ਜਿਵੇਂ – ਪ੍ਰਕਰਣ, ਪ੍ਰਕਿਰਤੀ; ੯.ਵਿਆਪਕਤਾ, ਜਿਵੇਂ – ਪ੍ਰਸਾਰ, ਪ੍ਰਵਾਦ; ੧੦. ਹੇਠਾਂ ਨੂੰ, ਦੂਰ ਤਕ ਜਾਣ ਦਾ ਭਾਵ, ਜਿਵੇਂ – ਪ੍ਰਲੰਬ, ਪ੍ਰਪਾਤ; ੧੧. ਵਿਸ਼ੇਸ਼, ਵਧੀਆ, ਜਿਵੇਂ – ਪ੍ਰਦੀਪ; ੧੨. ਅਭਿਲਾਸ਼ਾ, ਜਿਵੇਂ – ਪ੍ਰਾਰਥਨਾ; ੧੩. ਉਤਮਤਾ, ਪ੍ਰਤਿਸ਼ਠਾ, ਸਨਮਾਨ ਜਾਂ ਮਹੱਤਾ, ਜਿਵੇਂ – ਪ੍ਰਧਾਨ, ਪ੍ਰਧਿਕਾਰੀ
–ਪ੍ਰਾਧਿਕਾਰ, ਪੁਲਿੰਗ : ਵਿਸ਼ੇਸ਼ ਅਧਿਕਾਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-11-06-03-38-07, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First