ਪ੍ਰਤੀਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਤੀਕ [ਨਾਂਪੁ] ਚਿੰਨ੍ਹ , ਨਿਸ਼ਾਨ; ਸੰਕੇਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪ੍ਰਤੀਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਤੀਕ. ਪ੍ਰਤਿ-ਇਕ. ਵਿ—ਪ੍ਰਤਿਕੂਲ. ਵਿਰੁੱਧ। ੨ ਉਲਟਾ. ਜੋ ਹੇਠੋਂ ਉੱਪਰ ਨੂੰ ਗਿਆ ਹੋਵੇ। ੩ ਸੰਗ੍ਯਾ—ਪਤਾ. ਨਿਸ਼ਾਨ। ੪ ਅੰਗ । ੫ ਮੁਖ। ੬ ਰੂਪ. ਸੂਰਤ । ੭ ਪ੍ਰਤਿਮਾ. ਮੂਰਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰਤੀਕ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪ੍ਰਤੀਕ : ਵੇਖੋ ‘ਪ੍ਰਤੀਕਵਾਦ’
ਪ੍ਰਤੀਕਵਾਦ : ‘ਪ੍ਰਤੀਕ’ ਕਿਸੇ ਆਦ੍ਰਿਸ਼ ਜਾਂ ਵਿਅਕਤ ਸੱਤਾ ਦਾ ਦ੍ਰਿਸ਼ ਅਤੇ ਵਿਅਕਤ ਰੂਪ ਹੈ। ਇਸ ਵਿਚ ਉਪਮੇਯ ਦੇ ਸਥਾਨ ਤੇ ਉਪਮਾਨ ਪ੍ਰਯੁਕਤ ਕੀਤਾ ਜਾਂਦਾ ਹੈ। ਪ੍ਰਤੀਕਵਾਦ ਕਾਵਿ ਦਾ ਇਕ ਪ੍ਰਗਟਾ–ਢੰਗ ਹੈ। ਇਸ ਵਿਚ ਪ੍ਰਤੀਕਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਕ ਤੇ ਭਾਵੁਕ ਅਰਥ ਜਾਂ ਕੀਮਤਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ। ਦੁਸਹਿਰੇ ਦੇ ਅਵਸਰ ਤੇ ਰਾਵਣ ਦੇ ਬੁੱਤ ਤੇ ਗਿਆਰ੍ਹਵਾਂ ਸਿਰ ਜੋ ਖੋਤੇ ਦਾ ਹੁੰਦਾ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਰਾਵਣ ਚਾਰ ਵੇਦਾਂ ਅਤੇ ਛੇ ਸ਼ਾਸਤ੍ਰਾਂ ਦਾ ਵਿਦਵਾਨ ਹੁੰਦਾ ਹੋਇਆ ਵੀ ਖ਼ਰ–ਦਿਮਾਗ਼ ਜਾਂ ਹੱਠੀ ਸੀ। ਪ੍ਰਤੀਕਾਂ ਦੀਆਂ ਦੋ ਤਰ੍ਹਾਂ ਦੀਆਂ ਕੀਮਤਾਂ ਹੁੰਦੀਆਂ ਹਨ––ਇਕ ਅੰਦਰਲੀ ਤੇ ਇਕ ਬਾਹਰਲੀ। ਇਕ ਦਾ ਅਰਥ ਜਾਂ ਪ੍ਰਯੋਗ ਸਾਧਾਰਣ ਹੁੰਦਾ ਹੈ, ਦੂਜੀ ਦਾ ਵਿਸ਼ੇਸ਼। ਉਦਾਹਰਣ ਲਈ ਇਕ ਸਾਧਾਰਣ ਨਾਸਤਿਕ ਲਈ ਬਾਈਬਲ ਦੀ ਕੋਈ ਕੀਮਤ ਨਹੀਂ ਜਦੋਂ ਕਿ ਇਕ ਇਸਾਈ ਲਈ ਇਹ ਧਰਮ ਦਾ ਪ੍ਰਤੀਕ ਹੈ।
ਮੁੱਢਲੇ ਸਮੇਂ ਵਿਚ ਲੋਕ ਆਪਣੀ ਬੋਲੀ ਵਿਚ ਅਲੰਕਾਰ ਬਹੁਤੇ ਵਰਤਦੇ ਸਨ। ਬੋਲੀ ਅਜੇ ਘੜੀ ਜਾ ਰਹੀ ਸੀ। ਵਿਚਾਰਾਂ ਦੇ ਮੁਕਾਬਲੇ ਤੇ ਪਦਾਰਥਾਂ ਦੀ ਗਿਣਤੀ ਬਹੁਤੀ ਸੀ। ਹਰ ਇਕ ਪਦਾਰਥ ਲਈ ਨਵਾਂ ਸ਼ਬਦ ਘੜਿਆ ਜਾਂਦਾ ਸੀ। ਉਹ ਸ਼ਬਦ ਜਾਂ ਆਵਾਜ਼ ਉਸ ਪਦਾਰਥ ਦਾ ਪ੍ਰਤੀਕ ਹੁੰਦਾ ਸੀ।
ਸਾਹਿੱਤ ਵਿਚ ਤੇ ਖ਼ਾਸ ਕਰਕੇ ਕਵਿਤਾ ਵਿਚ ਸੰਕੇਤ ਵਿਚ ਉੱਚਾ ਲੱਛਣ ਸਮਝਿਆ ਜਾਂਦਾ ਹੈ। ਸਾਹਿੱਤ ਦੇ ਖੇਤਰ ਵਿਚ ਪ੍ਰਤੀਕਵਾਦ ਦਾ ਪ੍ਰਯੋਗ 1770 ਈ ਦੇ ਨੇੜੇ ਤੇੜੇ ਫ਼੍ਰਾਂਸੀਸੀ ਭਾਸ਼ਾ ਦੇ ਕਵੀਆਂ ਨੇ ਕੀਤਾ। ਪ੍ਰਕ੍ਰਿਤੀ ਦੇ ਪਦਾਰਥ ਜਾਂ ਵਸਤਾਂ ਕਵੀ ਲਈ ਸੰਕੇਤ ਦਾ ਕੰਮ ਦਿੰਦੀਆਂ ਹਨ ਜਿਵੇਂ ‘ਬੇੜੀ’ ਜੀਵਨ ਯਾਤਰਾ ਦਾ ਸੰਕੇਤ ਹੈ, ਤੇ ‘ਸਾਗਰ’ ਸੰਸਾਰ ਦਾ। ਪ੍ਰਤੀਕਵਾਦ ਦੀ ਹੋਂਦ ਪੰਜਾਬੀ ਨਾਟਕ ਵਿਚ ਵੀ ਮਿਲ ਜਾਂਦੀ ਹੈ ਅਤੇ ਸੰਤ ਸਿੰਘ ਸੇਖੋਂ ਦਾ ਨਾਟਕ ‘ਬਾਬਾ ਬੋਹੜ’ ਪੰਜਾਬ ਦੇ ਇਤਿਹਾਸ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਸੁਰਜੀਤ ਸਿੰਘ ਸੇਠੀ ਦੇ ਨਾਟਕ ‘ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ’ ਵਿਚ ਇਕ ਬਿਰਛ ਨੂੰ ਸਮਾਜਕ ਬੰਧਨਾਂ ਦੇ ਪ੍ਰਤੀਕ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।
ਧਾਰਮਿਕ ਖੇਤਰ ਵਿਚ ਪ੍ਰਤੀਕਾਂ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਈਸ਼ਵਰ ਨਿਰਾਕਾਰ ਹੈ, ਉਸ ਦਾ ਨਾਂ ਅਤੇ ਉਸ ਦੀ ਮੂਰਤੀ ਉਸ ਦੇ ਪ੍ਰਤੀਕ ਹਨ। ਸੂਰਜ ਸਾਰੇ ਸੰਸਾਰ ਵਿਚ ਈਸ਼ਵਰ ਦਾ ਪ੍ਰਮੁੱਖ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਜੋਤੀ ਜਾਂ ਪ੍ਰਕਾਸ਼ ਗਿਆਨ ਦਾ। ਇਸ ਤਰ੍ਹਾਂ ਉਪਨਿਸ਼ਦ ਵਿਚ ਪੰਛੀ ਜੀਵ–ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ। ਪ੍ਰਤੀਕ ਲੰਮਿਆਇਆ ਹੋਈਆ ਰੂਪਕ (metaphor) ਹੀ ਹੁੰਦਾ ਹੈ। ਸਪੈਂਸਰ ਦੀ ਮਹਾਨ ਕਿਰਤ ‘ਕੁਈਨ’ (Faerie Queene) ਵਿਚ ਪ੍ਰਤੀਕ ਦੀ ਸੁੰਦਰ ਵਰਤੋਂ ਮਿਲਦੀ ਹੈ।
ਲੇਖਕ : ਡਾ. ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First