ਪੰਖੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਪੰਖੀ ਸੰਗ੍ਯਾ—ਪਨੑ. ਪੰਖਧਾਰੀ, ਪੰਛੀ. ਪਰੰਦ. ਪਰਾਂ (ਫੰਘਾਂ) ਨਾਲ ਉਡਣ ਵਾਲਾ ਜੀਵ. “ਬਿਰਖ ਬਸੇਰੋ ਪੰਖਿ ਕੋ.” (ਗਉ ਕਬੀਰ) “ਕਬੀਰ ਮਨ ਪੰਖੀ ਭਇਓ.” (ਸਲੋਕ) “ਜਿਉ ਆਕਾਸੈ ਪੰਖੀਅਲੋ.” (ਗੂਜ ਨਾਮਦੇਵ) ੨ ਤਿਤਲੀ. butterfly. “ਪੰਖੀ ਭਉਦੀਆ ਲੈਨਿ ਨ ਸਾਹ.” (ਵਾਰ ਆਸਾ)। ੩ ਭਾਵ—ਜੀਵਾਤਮਾ. “ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ.” (ਸੋਰ ਰਵਿਦਾਸ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਖੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੰਖੀ (ਸੰ.। ਸੰਸਕ੍ਰਿਤ ਪਕਿਸ਼ੑਨੑ। ਹਿੰਦੀ , ਪੰਜਾਬੀ ਪੰਖੀ। ਪੰਜਾਬੀ ਪੰਛੀ) ਖੰਭਾਂ ਵਾਲੇ , ਪੰਛੀ , ਚਿੜੀ। ਯਥਾ-‘ਪੰਖੀ ਹੋਇ ਕੈ ਜੇ ਭਵਾ’। ਤਥਾ-‘ਕਬੀਰ ਮਨੁ ਪੰਖੀ ਭਇਓ’। ਤਥਾ-‘ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12832, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਪੰਖੀ ਸਰੋਤ :
ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)
ਪੰਖੀ, ਪੁਲਿੰਗ : ੧. ਵੇਖੋ ਪੰਛੀ
(ਭਾਈ ਬਿਸ਼ਨਦਾਸ ਪੁਰੀ)
੨. ਜੀਵਆਤਮਾ : “ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ”
(ਸੋਰਠ ਰਵਿਦਾਸ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 19, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-04-02-56-09, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First