ਪੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਡ (ਨਾਂ,ਇ) ਚਾਦਰ, ਪੱਲੀ, ਬੇੜ ਜਾਂ ਤੰਗੜ ਆਦਿ ਵਿੱਚ ਬੰਨ੍ਹ ਕੇ ਇੱਕ ਬੰਦੇ ਦੇ ਸਿਰ ’ਤੇ ਚੁੱਕਿਆ ਜਾ ਸਕਣ ਜਿੰਨਾਂ ਭਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48792, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਡ [ਨਾਂਇ] ਵੱਡੀ ਗੰਢ , ਗੱਠੜੀ, ਭਰੀ; ਇੱਕ ਪੁਰਾਣਾ ਤੋਲ ਜੋ 2½ ਮਣ ਦੇ ਬਰਾਬਰ ਮੰਨਿਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਡ. ਸੰ. पण्ड्. ਧਾ—ਇਕੱਠਾ ਕਰਨਾ, ਢੇਰ ਕਰਨਾ। ੨ ਸੰਗ੍ਯਾ—ਗਠੜੀ. ਪੋਟ. “ਤਿਹਾ ਗੁਣਾ ਕੀ ਪੰਡ ਉਤਾਰੈ.” (ਮਲਾ ਮ: ੩) ੩ ਦੋ ਗਜ਼ ਚੌੜੇ ਅਤੇ ਤਿੰਨ ਗਜ਼ ਲੰਮੇ ਵਸਤ੍ਰ ਵਿੱਚ ਜਿਤਨਾ ਨੀਰਾ ਆਦਿ ਪਦਾਰਥ ਬੰਨ੍ਹਿਆ ਜਾ ਸਕੇ, ਉਤਨਾ ਪ੍ਰਮਾਣ. ਤਿੰਨ ਮਣ ਕੱਚਾ ਬੋਝ (ਇੱਕ ਮਣ ਸਾਢੇ ਬਾਰਾਂ ਸੇਰ ਪੱਕਾ). ੩ ਸੰ. ਹੀਜੜਾ. ਨਪੁੰਸਕ । ੪ ਰਾਜਾ ਪਾਂਡੁ, ਜੋ ਪਾਂਡਵਾਂ ਦਾ ਵਡੇਰਾ ਸੀ. “ਪੰਡ ਰਾਜ ਜਹਿਂ ਜੋਗ ਕਮਾਵਾ.” (ਵਿਚਿਤ੍ਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48333, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.