ਪੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟ (ਨਾਂ,ਪੁ) ਗੋਡੇ ਤੋਂ ਉੱਤੇ ਅਤੇ ਚੂਕਣੇ ਤੋਂ ਥੱਲੇ ਲੱਤ ਦਾ ਭਾਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟ (ਨਾਂ,ਪੁ) ਇਕ ਕਿਸਮ ਦਾ ਰੇਸ਼ਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੱਟ 1 [ਨਾਂਪੁ] ਗੋਡੇ ਤੋਂ ਉੱਪਰ ਵਾਲ਼ਾ ਲੱਤ ਦਾ ਭਾਗ , ਜਾਂਗ 2 [ਨਾਂਪੁ] ਰੇਸ਼ਮ , ਸਿਲਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਪੱਟ. ਪੱਟਣਾ ਕ੍ਰਿਯਾ ਦਾ ਅਮਰ. ਖੋਦ. ਪੁੱਟ। ੨ ਸੰਗ੍ਯਾ—ਉਰੁ. ਰਾਨ. ਗੋਡੇ ਤੋਂ ਉੱਪਰ ਅਤੇ ਲੱਕ ਤੋਂ ਹੇਠ ਲੱਤ ਦਾ ਮੋਟਾ ਭਾਗ । ੩ ਟੋਆ । ੪ ਤ੍ਰੇੜ. ਦਰਾਰ। ੫ ਵਿੱਥ । ੬ ਪਾਟ. ਦੋਹਾਂ ਕੰਢਿਆਂ ਦੇ ਮੱਧ ਦਰਿਆ ਦੀ ਚੌੜਾਈ। ੭ ਸੰ. ਪੱਟ. ਨਗਰ। ੮ ਮੁਲਕ। ੯ ਚੌਰਾਹਾ. ਚੁਰਸਤਾ। ੧੦ ਪਟੜਾ. ਤਖ਼ਤਾ । ੧੧ ਰਾਜਾ ਵੱਲੋਂ ਦਾਨ ਬਖ਼ਸ਼ਿਸ਼ ਆਦਿ ਦਾ ਲੇਖਪਤ੍ਰ. ਪੱਟਾ । ੧੨ ਢਾਲ । ੧੩ ਰਾਜਸਿੰਘਾਸਨ। ੧੪ ਓਢਣ ਦਾ ਵਸਤ੍ਰ। ੧੫ ਰੇਸ਼ਮ । ੧੬ ਉਹ ਪੱਥਰ , ਜਿਸ ਪੁਰ ਕੋਈ ਵਸਤੁ ਪੀਠੀ ਜਾਵੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੱਟ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਟ, (ਟਾਕਰੀ \ ਹਿੰਦੀ : पट) \ ਪੁਲਿੰਗ : ਲੱਤ ਦਾ ਗੋਡੇ ਤੋਂ ਲੈ ਕੇ ਲੱਕ ਤੱਕ ਦਾ ਹਿੱਸਾ

–ਪੱਟ ਪਾੜ ਕੇ ਜੰਮਿਆ, ਪੁਲਿੰਗ : ਸਕਾ ਭਰਾ

–ਪੱਟ ਫੁਲਣਾ, ਮੁਹਾਵਰਾ : ਬਹੁਤ ਥੱਕ ਜਾਣਾ

–ਪੱਟਾਂ ਤੇ ਹੱਥ ਮਾਰਨਾ, ਮੁਹਾਵਰਾ : ਪਛਤਾਉਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-24-12-37-44, ਹਵਾਲੇ/ਟਿੱਪਣੀਆਂ:

ਪੱਟ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਟ, (ਪੱਟਣਾ ਤੋਂ) \ ਪੁਲਿੰਗ : ੧. ਬਰਬਾਦੀ, ਤਬਾਹੀ; ੨. ਸ਼ਰਾਰਤ, ਪੁਆੜਾ;

ਵਿਸ਼ੇਸ਼ਣ : ੧. ਪੁੱਠਾ, ਉਲਟਾ; ੨. ਸ਼ਰਾਰਤੀ

(ਭਾਈ ਬਿਸ਼ਨਦਾਸ ਪੁਰੀ)

–ਪੱਟ ਪਣਾ, ਪੁਲਿੰਗ : ਧੋਖਾ, ਫ਼ਰੇਬ, ਸ਼ਰਾਰਤ

(ਭਾਈ ਬਿਸ਼ਨਦਾਸ ਪੁਰੀ)

–ਪੱਟ-ਪੁਣਾ, ਪੁਲਿੰਗ : ਵੇਖੋ, ਪੱਟ ਪਣਾ

(ਲੁਧਿਆਨਾ ਕੋਸ਼)

–ਪੱਟ ਪੌ, ਪੁਲਿੰਗ : ਵੇਖੋ ਪੱਟ ਪਣਾ

(ਭਾਈ ਬਿਸ਼ਨਦਾਸ ਪੁਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-24-12-38-02, ਹਵਾਲੇ/ਟਿੱਪਣੀਆਂ:

ਪੱਟ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਟ, ਪੁਲਿੰਗ : ਬਰ, ਅਰਜ, ਪਨ੍ਹਾਂ

(ਕਪੜੇ ਦਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-24-12-38-18, ਹਵਾਲੇ/ਟਿੱਪਣੀਆਂ:

ਪੱਟ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਟ, (ਸੰਸਕ੍ਰਿਤ : पट=ਰੇਸ਼ਮ) \ ਪੁਲਿੰਗ : ਰੇਸ਼ਮ

–ਪੱਟ ਦੀ ਪਿਛਾੜੀ ਤੇ ਮੁੰਜ ਦੀਆਂ ਵੰਗਾਂ, ਅਖੌਤ :  ਦੋ ਅਸਮਾਨ ਵਸਤਾਂ ਦੇ ਮੇਲ ਸਮੇਂ ਆਖਿਆ ਜਾਂਦਾ ਹੈ, ਜੱਟ ਸਿਉਣੇ ਦਾ ਤੇ ਪਿੱਛਾ ਪਿੱਤਲ ਦਾ

(ਭਾਈ ਮਈਆ ਸਿੰਘ)

–ਪੱਟ ਦੇ ਪੰਘੂੜੇ ਝੁਟਾਉਣਾ, ਮੁਹਾਵਰਾ : ਹਰ ਭਾਂਤ ਦਾ ਸੁਖ ਦੇਣਾ

–ਪੱਟ ਦੇ ਪੰਘੂੜੇ ਝੂਟਣਾ, ਮੁਹਾਵਰਾ : ਬਹੁਤ ਸੁਖ ਆਰਾਮ ਭੋਗਣਾ

–ਪੱਟ-ਨਵਾਰ, ਇਸਤਰੀ ਲਿੰਗ : ਰੇਸ਼ਮੀ ਨਵਾਰ : “ਕਾਰੀਗਰਾਂ ਨੇ ਘੜ ਲਿਆ, ਉਣਿਆ ਪੱਟ-ਨਵਾਰ”  

(ਰਾਜਾ ਰਸਾਲੂ-ਬਾਵਾ ਬੁਧ ਸਿੰਘ)

–ਪੱਟ ਬਸਤਰ, ਪੁਲਿੰਗ : ਰੇਸ਼ਮੀ ਕਪੜਾ

(ਭਾਈ ਮਈਆ ਸਿੰਘ )

–ਪੱਟ ਰੰਗ ਜਾਂ ਪੱਟ ਰੰਗੀ, ਪੁਲਿੰਗ  : ਰੇਸ਼ਮ ਰੰਗਣ ਵਾਲਾ ਕਾਰੀਗਰ

(ਭਾਈ ਮਈਆ ਸਿੰਘ)

–ਪੱਟ ਰੰਗਾ, ਪੁਲਿੰਗ : ਵੇਖੋ, ਪੱਟਰੰਗ

(ਲੁਧਿਆਨਾ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-24-12-38-33, ਹਵਾਲੇ/ਟਿੱਪਣੀਆਂ:

ਪੱਟ ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ)

ਪੱਟ, ਪੁਲਿੰਗ : ਰੇਤਲਾ ਮੈਦਾਨ

(ਭਾਈ ਮਈਆ ਸਿੰਘ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼, ਜਿਲਦ ਚੌਥੀ (ਪ ਤੋਂ ਭ), ਹੁਣ ਤੱਕ ਵੇਖਿਆ ਗਿਆ : 120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-09-24-12-39-02, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.