ਫਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰ. फल्. ਧਾ—ਉਤਪੰਨ ਕਰਨਾ, ਫਲ ਦਾ ਉਪਜਣਾ, ਜਾਣਾ, ਤੋੜਨਾ, ਕਾਮਯਾਬ ਹੋਣਾ। ੨ ਸੰਗ੍ਯਾ—ਬਿਰਛ ਦਾ ਫਲ. “ਫਲ ਫਿਕੇ ਫੁਲ ਬਕਬਕੇ.” (ਵਾਰ ਆਸਾ) ੩ ਕਰਮ ਦਾ ਨਤੀਜਾ. ਲਾਭ. “ਫਲ ਪਾਇਆ ਜਪਿ ਸਤਿਗੁਰੁ.” (ਆਸਾ ਮ: ੫) ੪ ਸੰਤਾਨ. ਔਲਾਦ । ੫ ਨੇਜ਼ੇ ਅਰ ਤੀਰ ਦੀ ਮੁਖੀ। ੬ ਬਦਲਾ. ਪਲਟਾ। ੭ ਕਾਮਯਾਬੀ. ਕਾਰਯਸਿੱਧੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਫਲ (ਸੰ.। ਸੰਸਕ੍ਰਿਤ) ੧. ਬੂਟੇ , ਬ੍ਰਿਛਾਂ, ਵੱਲਾਂ ਨੂੰ ਫੁੱਲਾਂ ਤੋਂ ਮਗਰੋਂ ਜੋ ਬੀਜ ਤੇ ਰਸ ਵਾਲੀ ਸ਼ੈ ਲਗਦੀ ਹੈ, ਫਲ। ਯਥਾ-‘ਫਲ ਕਾਰਨ ਫੂਲੀ ਬਨਰਾਇ’। ਤਥਾ-‘ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤ ’। ੨. ਨਤੀਜਾ, ਹਾਸਲ, ਨਫਾ। ਯਥਾ-‘ਕਾਹੂ ਫਲ ਕੀ ਇਛਾ ਨਹੀ ਬਾਛੈ’। ੩. ਸਾਰ, ਪ੍ਰਯੋਜਨ। ਯਥਾ-‘ਚੰਦਨ ਕਾ ਫਲੁ ਚੰਦਨ ਵਾਸੁ॥ ਮਾਣਸ ਕਾ ਫਲੁ ਘਟ ਮਹਿ ਸਾਸੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.