ਫਲੀਦਾਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Leguminous , leguminosae ( ਲੈੱਗਯੂਮਿਨਅਸ ) ਫਲੀਦਾਰ : ਪੌਦਿਆਂ ਦਾ : ਇਹ ਇਕ ਵਿਸ਼ਾਲ ਪਰਵਾਰ ਹੈ ਜਿਸ ਵਿੱਚ ਉਹਨਾਂ ਦੀਆਂ ਅਨੇਕਾਂ ਜਾਤੀਆਂ ( ਬੀਨ , ਬਰਸੀਨ , ਕਲੋਵਰ , ਲੋਬੀਆ , ਮਟਰ , ਛੋਲੇ ( ਚਨੇ ) , ਆਦਿ ਸ਼ਾਮਲ ਹਨ । ਇਹ ਮਾਨਵ ਅਤੇ ਪਸ਼ੂਆਂ ਲਈ ਮਹੱਤਵਪੂਰਨ ਖ਼ੁਰਾਕੀ ਪੌਦੇ ਹਨ । ਇਹਨਾਂ ਦੀਆਂ ਜੜਾਂ ਨਾਈਟਰੋਜਨ ( nitrogen ) ਕਿਰਮਾਂ ਨੂੰ ਮਿੱਟੀ ਵਿੱਚ ਮਿਲਾਉਂਦੀਆਂ ਹੋਈਆਂ ਮਿੱਟੀ ਦੀ ਉਪਜਾਊ ਸ਼ੱਕਤੀ ਵਿੱਚ ਇਜ਼ਾਫ਼ਾ ਕਰਦੀਆਂ ਹਨ । ਅਜਿਹੇ ਪੌਦਿਆਂ ਦੇ ਦਾਣੇ ਦੋ-ਫਾੜ ( ਦਾਲਾਂ ) ਹੋ ਜਾਂਦੇ ਹਨ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.