ਫਾਈਲ ਮੀਨੂ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

File Menu

ਪੇਂਟ ਵਿੱਚ ਫਾਈਲ ਮੀਨੂ , ਮੀਨੂ ਬਾਰ ਉੱਤੇ ਨਜ਼ਰ ਆਉਣ ਵਾਲਾ ਸਭ ਤੋਂ ਪਹਿਲਾ ਮੀਨੂ ਹੈ । ਇਸ ਦੀ ਮਦਦ ਨਾਲ ਤੁਸੀਂ ਕੋਈ ਫਾਈਲ ਖੋਲ੍ਹ ਸਕਦੇ ਹੋ , ਸੇਵ ਕਰ ਸਕਦੇ ਹੋ ਤੇ ਪ੍ਰਿੰਟ ਆਦਿ ਕਰ ਸਕਦੇ ਹੋ । ਫਾਈਲ ਮੀਨੂ ਵਿੱਚ ਹੇਠਾਂ ਲਿਖੀਆਂ ਕਮਾਂਡਾਂ ( Commands ) ਹੁੰਦੀਆਂ ਹਨ :

                 

ਕਮਾਂਡ ਦਾ ਨਾਂ

ਕਮਾਂਡ ਦਾ ਕੰਮ

ਨਿਊ ( New )

ਨਵੀਂ ਫਾਈਲ ਬਣਾਉਣ ਲਈ

ਓਪਨ ( Open )

ਪਹਿਲਾਂ ਤੋਂ ਤਿਆਰ ਕੀਤੀ ਹੋਈ ਫਾਈਲ ਨੂੰ ਖੋਲ੍ਹਣ ਲਈ

ਸੇਵ ( Save )

ਫਾਈਲ ਨੂੰ ਸੇਵ ( ਸੁਰੱਖਿਅਤ ) ਕਰਨ ਲਈ

ਸੇਵ ਐਜ਼ ( Save as )

ਫਾਈਲ ਨਵੇਂ ਨਾਮ ਨਾਲ ਸੇਵ ਕਰਨ ਲਈ

ਪ੍ਰਿੰਟ ( Print )

ਫਾਈਲ ਨੂੰ ਪ੍ਰਿੰਟ ਕਰਨ ਲਈ

ਐਗਜ਼ਿਟ ( Exit )

ਪੇਂਟ ਬੰਦ ਕਰਨ ਲਈ

 

ਆਮ ਤੌਰ ਤੇ ਵਰਤੋਂਕਾਰ Save ਅਤੇ Save as ਕਮਾਂਡ ਦਾ ਅਰਥ ਇਕੋ ਵਰਗਾ ਹੀ ਸਮਝ ਲੈਂਦੇ ਹਨ । Save ਕਮਾਂਡ ਦੀ ਵਰਤੋਂ ਫਾਈਲ ਸੁਰੱਖਿਅਤ ਕਰਨ ਲਈ ਅਤੇ Save as ਦੀ ਵਰਤੋਂ ਪਹਿਲਾਂ ਤੋਂ ਸੁਰੱਖਿਅਤ ਕੀਤੀ ਗਈ ਫਾਈਲ ਨੂੰ ਕਿਸੇ ਹੋਰ ਨਾਮ ਨਾਲ ਜਾਂ ਕਿਸੇ ਹੋਰ ਥਾਂ ' ਤੇ ਸੇਵ ਕਰਨ ਲਈ ਕੀਤੀ ਜਾਂਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.