ਫਾਈਲ ਬਣਾਉਣਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Creating File

ਵਿੰਡੋਜ਼ ਵਿੱਚ ਅੰਕੜੇ ਸਟੋਰ ਕਰਨ ਦੀ ਮੁੱਢਲੀ ਇਕਾਈ ਹੈ- ਫਾਈਲ। ਵਿੰਡੋਜ਼ ਸੂਚਨਾ ਨੂੰ ਫਾਈਲਾਂ ਦੇ ਰੂਪ ਵਿੱਚ ਸਾਂਭਦੀ ਹੈ। ਜੇ ਅਸੀਂ ਨਵੀਂ ਫਾਈਲ ਬਣਾਉਣਾ ਚਾਹੁੰਦੇ ਹਾਂ ਤਾਂ ਇਸਦਾ ਢੰਗ ਫੋਲਡਰ ਬਣਾਉਣ ਦੇ ਢੰਗ ਨਾਲ ਮਿਲਦਾ-ਜੁਲਦਾ ਹੈ। ਫਾਈਲ ਬਣਾਉਣ ਦੇ ਪੜਾਅ ਹੇਠ ਲਿਖੇ ਅਨੁਸਾਰ ਹਨ:

1. ਉਸ ਫੋਲਡਰ ਜਾਂ ਡਰਾਈਵ ਦੀ ਚੋਣ ਕਰੋ ਜਿੱਥੇ ਤੁਸੀਂ ਨਵੀਂ ਫਾਈਲ ਬਣਾਉਣਾ ਚਾਹੁੰਦੇ ਹੋ।

2. ਫਾਈਲ ਮੀਨੂ ਤੋਂ ਨਿਊ ਆਪਸ਼ਨ ਨੂੰ ਚੁਣੋ।

ਵਿੰਡੋਜ਼ ਫਾਈਲਾਂ ਦੀਆਂ ਕਿਸਮਾਂ ਦੀ ਸੂਚੀ ਜਾਰੀ ਕਰਦੀ ਹੈ।

3. ਜਿਸ ਕਿਸਮ ਦੀ ਫਾਈਲ ਬਣਾਉਣਾ ਚਾਹੁੰਦੇ ਹੋ, ਉਸ (ਮਾਈਕਰੋਸਾਫਟ ਵਰਡ) ਦੀ ਚੋਣ ਕਰੋ।

ਇਨ੍ਹਾਂ ਵਿੱਚੋਂ ਕਿਸੇ ਵੀ ਆਪਸ਼ਨ ਦੀ ਚੋਣ ਕਰਨ ਮਗਰੋਂ ਵਿੰਡੋਜ਼ ਸਾਡੇ ਕੰਮ ਕਰਨ ਲਈ ਇੱਕ ਖਾਲੀ ਫਾਈਲ ਖੋਲ੍ਹਦੀ ਹੈ।

ਵਿੰਡੋਜ਼ ਦੇ ਡੈਸਕਟਾਪ ਉੱਤੇ ਵੀ ਫਾਈਲ ਅਤੇ ਫੋਲਡਰ ਬਣਾਏ ਜਾ ਸਕਦੇ ਹਨ। ਜੇਕਰ ਤੁਸੀਂ ਇਹ ਡੈਸਕਟਾਪ ਉੱਤੇ ਬਣਾਉਣਾ ਚਾਹੁੰਦੇ ਹੋ ਤਾਂ ਡੈਸਕਟਾਪ ਉੱਤੇ ਮਾਊਸ ਦੇ ਸੱਜੇ ਬਟਨ ਨੂੰ ਕਲਿੱਕ ਕਰੋ। ਵਿੰਡੋ ਸ਼ਾਰਟਕੱਟ ਮੀਨੂ ਦਿਖਾਏਗੀ ਜਿਸ ਵਿੱਚੋਂ ਨਿਊ ਆਪਸ਼ਨ ਦੀ ਚੋਣ ਕਰਨ ਤੋਂ ਬਾਅਦ ਸਬੰਧਿਤ ਫਾਈਲ ਦੀ ਕਿਸਮ ਉੱਤੇ ਕਲਿੱਕ ਕਰ ਦੇਵੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 916, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.