ਫਾਈਲ ਮੀਨੂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
File Menu
ਪੇਂਟ ਵਿੱਚ ਫਾਈਲ ਮੀਨੂ, ਮੀਨੂ ਬਾਰ ਉੱਤੇ ਨਜ਼ਰ ਆਉਣ ਵਾਲਾ ਸਭ ਤੋਂ ਪਹਿਲਾ ਮੀਨੂ ਹੈ। ਇਸ ਦੀ ਮਦਦ ਨਾਲ ਤੁਸੀਂ ਕੋਈ ਫਾਈਲ ਖੋਲ੍ਹ ਸਕਦੇ ਹੋ, ਸੇਵ ਕਰ ਸਕਦੇ ਹੋ ਤੇ ਪ੍ਰਿੰਟ ਆਦਿ ਕਰ ਸਕਦੇ ਹੋ। ਫਾਈਲ ਮੀਨੂ ਵਿੱਚ ਹੇਠਾਂ ਲਿਖੀਆਂ ਕਮਾਂਡਾਂ (Commands) ਹੁੰਦੀਆਂ ਹਨ:
ਕਮਾਂਡ ਦਾ ਨਾਂ
|
ਕਮਾਂਡ ਦਾ ਕੰਮ
|
ਨਿਊ (New)
|
ਨਵੀਂ ਫਾਈਲ ਬਣਾਉਣ ਲਈ
|
ਓਪਨ (Open)
|
ਪਹਿਲਾਂ ਤੋਂ ਤਿਆਰ ਕੀਤੀ ਹੋਈ ਫਾਈਲ ਨੂੰ ਖੋਲ੍ਹਣ ਲਈ
|
ਸੇਵ (Save)
|
ਫਾਈਲ ਨੂੰ ਸੇਵ (ਸੁਰੱਖਿਅਤ) ਕਰਨ ਲਈ
|
ਸੇਵ ਐਜ਼ (Save as)
|
ਫਾਈਲ ਨਵੇਂ ਨਾਮ ਨਾਲ ਸੇਵ ਕਰਨ ਲਈ
|
ਪ੍ਰਿੰਟ (Print)
|
ਫਾਈਲ ਨੂੰ ਪ੍ਰਿੰਟ ਕਰਨ ਲਈ
|
ਐਗਜ਼ਿਟ (Exit)
|
ਪੇਂਟ ਬੰਦ ਕਰਨ ਲਈ
|
ਆਮ ਤੌਰ ਤੇ ਵਰਤੋਂਕਾਰ Save ਅਤੇ Save as ਕਮਾਂਡ ਦਾ ਅਰਥ ਇਕੋ ਵਰਗਾ ਹੀ ਸਮਝ ਲੈਂਦੇ ਹਨ। Save ਕਮਾਂਡ ਦੀ ਵਰਤੋਂ ਫਾਈਲ ਸੁਰੱਖਿਅਤ ਕਰਨ ਲਈ ਅਤੇ Save as ਦੀ ਵਰਤੋਂ ਪਹਿਲਾਂ ਤੋਂ ਸੁਰੱਖਿਅਤ ਕੀਤੀ ਗਈ ਫਾਈਲ ਨੂੰ ਕਿਸੇ ਹੋਰ ਨਾਮ ਨਾਲ ਜਾਂ ਕਿਸੇ ਹੋਰ ਥਾਂ 'ਤੇ ਸੇਵ ਕਰਨ ਲਈ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First