ਫਿਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫਿਕਾ. ਵਿ—ਫੀਕਾ. ਬੇਰਸ. ਬੇਸੁਆਦ. “ਫਲ ਫਿਕੇ ਫੁਲ ਬਕਬਕੇ.” (ਵਾਰ ਆਸਾ) ੨ ਬਦਜ਼ਬਾਨ, ਜੋ ਮਿੱਠਾ ਨਹੀਂ ਬੋਲਦਾ. “ਫਿਕਾ ਦਰਗਹਿ ਸੁਟੀਐ, ਮੁਹ ਥੁਕਾਂ ਫਿਕੇ ਪਾਹਿ.” (ਵਾਰ ਆਸਾ) ੩ ਕੌੜਾ. ਰੁੱਖਾ. “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ.” (ਵਾਰ ਆਸਾ) ੪ ਸ਼ੋਭਾਹੀਨ. “ਮਾਇਆ ਕਾ ਰੰਗ ਸਭੁ ਫਿਕਾ.” (ਸ੍ਰੀ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫਿਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਫਿਕਾ (ਗੁ.। ਸੰਸਕ੍ਰਿਤ ਅਪਕਕੑ=ਉਹ ਫਲ ਜੋ ਪੱਕਾ ਨਾ ਹੋਵੇ ਸੋ ਬੇ ਸੁਆਦ ਹੁੰਦਾ ਹੈ। ਪੰਜਾਬੀ ਫਿੱਕਾ। ਹਿੰਦੀ ਫੀਕਾ) ੧. ਬੇ ਸੁਆਦ, ਬੇ ਰਸ , ਰੁੱਖਾ ਯਥਾ-‘ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ’।

੨. ਐਸਾ ਬਚਨ ਜੋ ਕਿਸੇ ਨੂੰ ਨਾ ਸੁਖਾਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5183, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.