ਫੁਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁਲ. ਦੇਖੋ, ਫੁੱਲ । ੨ ਉਂਗਲਾਂ ਦਾ ਅਗਲਾ ਹਿੱਸਾ. ਪੋਟਾ । ੩ ਪੈਰਾਂ ਅਤੇ ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਜੋ ਚਿਤਾ ਵਿੱਚੋਂ ਚੁਗਕੇ ਹਿੰਦੂ ਗੰਗਾ ਆਦਿ ਤੀਰਥਾਂ ਵਿੱਚ ਪਾਉਂਦੇ ਹਨ. “ਹਰਿਕਥਾ ਪੜੀਐ ਹਰਿਨਾਮੁ ਸੁਣੀਐ, ਬੇਬਾਣ ਹਰਿਰੰਗ ਗੁਰੁ ਭਾਵਏ। ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿਸਰਿ ਪਾਵਏ.” (ਸਦੁ) ਸਤਿਗੁਰੂ ਨੂੰ, ਵਿਮਾਨ, ਪਿੰਡ , ਪੱਤਲ , ਕ੍ਰਿਯਾ, ਦੀਪਕ, ਅਤੇ ਗੰਗਾ ਵਿੱਚ ਅਸਥੀਆਂ ਪਾਉਣ ਦੀ ਥਾਂ, ਹਰਿਰੰਗ ਭਾਂਉਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫੁਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਫੁਲ (ਸੰ.। ਸੰਸਕ੍ਰਿਤ ਫੁਲਲੑ। ਹਿੰਦੀ ਫੁਲ। ਪੰਜਾਬੀ ਫੁਲ) ਪੁਸ਼ਪ, ਕੁਸਮ ਫੁਲ। ਬਨਸਪਤੀ ਵਿਚ ਉਹ ਖਿੜਵੀਂ ਸ਼ੈ ਜੋ ਜਵਾਨ ਹੋਣ ਉਤੇ ਫਲ ਲਗਣ ਤੋਂ ਪਹਿਲਾਂ ਲਗਦੀ ਹੈ, ਇਸ ਵਿਚ ਰੰਗ ਤੇ ਪੰਖੜੀਆਂ ਤੇ ਨਰ ਮਦੀਨ ਦੀਆਂ ਤੁਰੀਆਂ ਮਕਰੰਦ ਰਸ ਤੇ ਪ੍ਰਾਗ ਦਾ ਧੂੜਾ ਜੇਹਾ ਹੁੰਦਾ ਹੈ, ਜਦ ਫਲ ਬਣਨਾ ਸ਼ੁਰੂ ਹੋ ਜਾਏ ਤਾਂ ਫੁਲ ਸੁਕ ਜਾਂਦਾ ਹੈ। ਯਥਾ-‘ਫਲ ਫਿਕੇ ਫੁਲ ਬਕਬਕੇ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.