ਫੁਲੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁਲੜਾ. ਸੰਗ੍ਯਾ—ਫੁੱਲ. ਪੁ੄ਪ. “ਪਹਿਲੈ ਪਹਿਰੈ ਫੁਲੜਾ.” (ਸ. ਫਰੀਦ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਫੁਲੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਫੁਲੜਾ (ਸੰ.। ਦੇਸ਼ ਭਾਸ਼ਾ) ੧. ਪ੍ਰਫੁਲਤ ਹੋਣਾ। ਯਥਾ-‘ਪਹਿਲੈ ਪਹਿਰੈ ਫੁਲੜਾ’। ਇਸ ਦਾ ਸਿੱਟਾ ਇਹ ਕਿ ਪਹਿਲੀ ਰਾਤ ਫੁਲ ਤੇ ਪਿਛਲੀ ਰਾਤ ਫਲ ਲਗਦਾ ਹੈ ਕਿਉਂ ਜੋ ਅੰਮ੍ਰਿਤ ਵੇਲੇ ਟਿਕਾਉ ਬਹੁਤ ਹੁੰਦਾ ਹੈ। ਬਾਲਕ ਤੇ ਬ੍ਰਿਧ ਅਵਸਥਾ ਪੁਰ ਬੀ ਅਰਥ ਕਰਦੇ ਹਨ, ਬ੍ਰਿਧ ਅਵਸਥਾ ਜ਼ਰੂਰ ਭਜਨ ਪਰਾਯਣ ਕਰਨੀ ਚਾਹੀਏ।

੨. ਨਿੱਕਾ ਫੁਲ। ਯਥਾ-‘ਧਨੁ ਜੋਬਨੁ ਅਰੁ ਫੁਲੜਾ’। ਜਿਕੁਰ ਨਿਕਾ ਫੁਲ ਛੇਤੀ ਕੁਮਲਾ ਜਾਂਦਾ ਹੈ, ਤਥਾ ਜੋਬਨ ਰੂਪੀ ਧਨ ਛੇਤੀ ਨਾਸ਼ ਹੁੰਦਾ ਹੈ, ਵਾ ਧਨ ਬੀ ਨਾਸ਼ੀ ਹੈ।

੩. ਇਥੇ ਫੁਲ ਦਾ ਭਾਵ ਫੁਲਾਂ ਦਾ ਫੁਲਾਰਾ ਠੀਕ ਮੁਰਾਦ ਜਾਪਦੀ ਹੈ, ਬ੍ਰਿਛਾਂ ਦੇ ਫੁਲਾਂ ਦਾ ਖੇੜਾ (ਸ਼ਗੂਫੇ ਦਾ ਸਮਾਂ) ਥੋੜਾ ਕਾਲ ਰਹਿੰਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1682, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.