ਬਰਾਦਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਰਾਦਰੀ [ਨਾਂਇ] ਇੱਕੋ ਜਾਤੀ ਦੇ ਲੋਕ; ਭਾਈਚਾਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਰਾਦਰੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Biradari_ਬਰਾਦਰੀ: ਬਿਹਾਰ ਰਾਜ ਬਨਾਮ ਰਾਧਾ ਕ੍ਰਸ਼ਿਨ ਸਿੰਘ (ਏ ਆਈ ਆਰ 1983 ਐਸ ਸੀ 684) ਅਨੁਸਾਰ ਸਟੇਨਗੈਸ ਦੀ ਡਿਕਸ਼ਨਰੀ ਪੰਨਾ 167 ਤੇ ਬਰਾਦਰੀ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:-
‘‘ਬਰਾਦਰੀ ਭਾਈਚਾਰਾ , ਭਰਾਤਰੀ ਸਬੰਧ , ਰਿਸ਼ਤੇਦਾਰੀ।’’
ਮੁਹੰਮਦ ਮੁਸਤਫ਼ਾ ਖ਼ਾਨ ਦੀ ਉਰਦੂ-ਹਿੰਦੀ ਡਿਕਸ਼ਨਰੀ ਵਿਚ ਸ਼ਬਦ ਬਰਾਦਰੀ ਨੂੰ ਨਿਮਨ-ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ-
‘‘ਇਕ ਕਬੀਲਾ , ਇਕ ਕਬੀਲੇ ਦੇ ਮਨੁੱਖ, ਭਾਈਚਾਰਾ।’’
.... ਇਸ ਸ਼ਬਦ ਦਾ ਮਤਲਬ ਹੈ ਭਾਈਚਾਰਾ, ਜਿਸ ਦਾ ਮਤਲਬ ਕੇਵਲ ਕਿਸੇ ਖ਼ਾਸ ਵਿਅਕਤੀ ਦੇ ਪਰਿਵਾਰਕ ਜੀਅ ਤੋਂ ਨਹੀਂ ਲਿਆ ਜਾ ਸਕਦਾ, ਖੁਲ੍ਹੇ ਅਤੇ ਆਮ ਭਾਵ ਵਿਚ ਵਿਅਕਤੀਆਂ ਦਾ ਉਹ ਸਮੂਹ ਜੋ ਇਕ ਪਰਿਵਾਰ ਦੇ ਜੀਅ ਹੋਣ ਜਾਂ ਨ, ਪਰ ਸਮੁੱਚਾ ਭਾਈਚਾਰਾ, ਜਾਤ ਜਾਂ ਕਬੀਲਾ।’’
ਪੰਜਾਬੀ-ਪੰਜਾਬੀ ਕੋਸ਼ ਵਿਚ ਇਸ ਸ਼ਬਦ ਦੇ ਅਰਥ ਨਿਮਨ ਅਨੁਸਾਰ ਦਿੱਤੇ ਗਏ ਹਨ:
(1) ਇਕੋ ਜਾਤ ਦੇ ਲੋਗ;
(2) ਭਾਈਚਾਰਾ
ਜਾਤ ਬਰਾਦਰੀ, ਇਕੋ ਜਾਤ ਦੇ ਲੋਕਾਂ ਦਾ ਭਾਈਚਾਰਾ, ਅੰਗ ਸਾਕ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2767, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First