ਬਸਤੀਵਾਦ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Colonialism ( ਕਅਲਅਉਨਿਅਲਇਜ਼ਮ ) ਬਸਤੀਵਾਦ : ਹੋਰਾਂ ਖੇਤਰਾਂ ਅਤੇ ਉਥੋਂ ਦੇ ਲੋਕਾਂ ਦਾ ਇਕ ਰਾਸ਼ਟਰ ਦੁਆਰਾ ਕਾਬਜ਼ ਹੋਣਾ ਅਤੇ ਉਪਨਿਵੇਸ਼ਕਰਨ ( colonization ) ਕਰਨਾ । ਇਸ ਲਈ ਉਪਨਿਵੇਸ਼ਕਰਨ ਜਗਤ ਵਿੱਚ ਓਨਾ ਹੀ ਪੁਰਾਣਾ ਹੈ ਜਿੰਨਾ ਕਿ ਮਾਨਵੀ ਸਮਾਜ ਹੈ । ਪਰ ਉਨ੍ਹੀਵੀਂ ਸ਼ਤਾਬਦੀ ਦੇ ਅੰਤਿਮ ਚਰਨ ਵਿੱਚ ਇਹ ਸ਼ਬਦ ਕੁਝ ਵਧੇਰੇ ਖ਼ਾਸ ਅਰਥਾਂ ਵਿੱਚ ਲਿਆ ਗਿਆ ਜਦੋਂ ਬਸਤੀਵਾਦਿਕਾਂ ਨੇ ਯੂਰਪੀ ਸਮਾਜਾਂ ਤੋਂ ਚੱਲ ਕੇ ਪੱਛੜੇ ਸਮਾਜਾਂ ਵਿੱਚ ਪ੍ਰਵੇਸ਼ ਕੀਤਾ । ਉਹਨਾਂ ਨੇ ਇਸ ਨੂੰ ਸੱਭਿਅਤਾ ਦਾ ਵਿਸਥਾਰ ( extension of civilization ) ਦੱਸਿਆ । ਭਾਵੇਂ ਅਰੰਭ ਵਿੱਚ ਉਹਨਾਂ ਦਾ ਮੂਲ ਮਕਸਦ ਕੱਚੇ ਮਾਲ , ਨਵੀਆਂ ਮੰਡੀਆਂ , ਨਿਵੇਸ਼ ਦੇ ਨਵੇਂ ਖੇਤਰਾਂ ਦੀ ਤਲਾਸ਼ ਸੀ , ਪਰ ਬਾਅਦ ਵਿੱਚ ਬਸਤੀਵਾਦ ( colonialism ) ਨਾਲ ਉਪਨਿਵੇਸ਼ਕਰਨ ( colonization ) ਵੀ ਜੁੜ ਗਿਆ । ਇਸ ਪ੍ਰਕਿਰਿਆ ਵਿੱਚ ਸ਼ਾਹੀ ਮੁਲਕਾਂ ( imperial countries ) ਦੇ ਲੋਕ ਆ ਕੇ ਵਸਣ ਲੱਗ ਪਏ ਅਤੇ ਬਸਤੀਵਾਦ ਦੇ ਵਿਚਿੱਤਰ ਪਹਿਲੂ ਉਭਰੇ ਜਿਵੇਂ ਹਕੂਮਤੀ ਅਤੇ ਜਨਤਕ ਲੋਕਾਂ ਵਿਚਕਾਰ ਨਸਲੀ ਅਤੇ ਸੱਭਿਆਚਾਰਿਕ ਵਿਤਕਰੇ ਹੋਂਦ ਵਿੱਚ ਆਏ । ਇਸ ਤੋਂ ਇਲਾਵਾ ਰਾਜਨੀਤਿਕ ਅਤੇ ਕਨੂੰਨੀ ਪ੍ਰਧਾਨਤਾ ਹਕੂਮਤੀ ਲੋਕਾਂ ਦੇ ਹੱਥ ਹੋਣ ਕਰਕੇ ਜਨਤਾ ਦਾ ਸੋ਼ਸ਼ਣ ( exploitation ) ਹੋਣ ਲੱਗਾ । ਬਹੁਤੇ ਵਿਚਾਰਵਾਨਾਂ ਦਾ ਵਿਚਾਰ ਹੈ ਕਿ ਅਸੰਤੁਲਨ ਵਿਕਾਸ ਦਾ ਜ਼ੁੰਮੇਵਾਰ ਬਸਤੀਵਾਦ ਹੀ ਮੁੱਖ ਕਾਰਨ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.