ਬਾਇਨਰੀ ਤੋਂ ਡੈਸੀਮਲ ਰੂਪਾਂਤਰਣ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Binary to Decimal Conversion
ਸੱਜੇ ਪਾਸੇ ਤੋਂ ਪਹਿਲੇ ਅੰਕ ਨੂੰ 2 ਦੀ ਸ਼ਕਤੀ ਨੂੰ 0 (20) ਨਾਲ ਗੁਣਾ ਕਰਕੇ, ਦੂਸਰੇ ਅੰਕ ਨੂੰ 2 ਦੀ ਸ਼ਕਤੀ 1 (21) ਨਾਲ ਗੁਣਾ ਕਰਕੇ ਅਤੇ ਬਾਕੀ ਵੀ ਇਸੇ ਤਰ੍ਹਾਂ ਕਰਨ ਨਾਲ ਤੁਸੀਂ ਬਾਇਨਰੀ ਅੰਕਾਂ ਨੂੰ ਡੈਸੀਮਲ ਅੰਕਾਂ ਵਿੱਚ ਬਦਲ ਸਕਦੇ ਹੋ।
ਉਦਾਹਰਣ : 110 ਬਾਇਨਰੀ ਅੰਕ ਨੂੰ ਡੈਸੀਮਲ ਅੰਕ ਵਿੱਚ ਬਦਲੋ
(110)2 ਨੂੰ ਖੋਲ੍ਹ ਕੇ ਲਿਖੋ, ਤੁਸੀਂ ਪਾਓਗੇ :
(1x22)+(1x21)+(0x20)
= 4+2+0
= 6
110 ਬਾਇਨਰੀ ਅੰਕ ਦਾ ਡੈਸੀਮਲ ਸਮਾਨਾਰਥੀ 6 ਹੈ।
ਇਸੇ ਤਰ੍ਹਾਂ (10100101)2 ਅਤੇ (111000)2 ਦਾ ਡੈਸੀਮਲ ਰੂਪ ਕ੍ਰਮਵਾਰ 165 ਅਤੇ 56 ਹੋਵੇਗਾ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 879, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First