ਬਾਈ ਮੰਜੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਾਈ ਮੰਜੀਆਂ: ਗੁਰੂ ਅਮਰਦਾਸ ਜੀ ਦੁਆਰਾ ਸਥਾਪਿਤ ਬਾਈ ਧਰਮ-ਪ੍ਰਚਾਰ ਕੇਂਦਰ। ਵੇਖੋ ‘ਮੰਜੀਆਂ ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਾਈ ਮੰਜੀਆਂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਾਈ ਮੰਜੀਆਂ : ਸਿੱਖ ਧਰਮ ਦੇ ਸਿਧਾਂਤਾਂ ਦਾ ਦੂਰ ਤਕ ਸਹੀ ਪ੍ਰਚਾਰ ਕਰਨ ਲਈ ਗੁਰੂ ਅਮਰਦਾਸ ਜੀ ਨੇ ਆਪਣੇ ਸ਼ਰਧਾਲੂ ਸਿੱਖਾਂ ਵਿਚੋਂ ਬਾਈ ਉੱਤਮ ਪ੍ਰਚਾਰਕ ਚੁਣੇ ਅਤੇ ਉਨ੍ਹਾਂ ਨੂੰ ਉਪਦੇਸ਼ਕ ਗੱਦੀਆਂ ਜਾਂ ਮੰਜੀਆਂ ਬਖ਼ਸ਼ੀਆਂ। ਇਨ੍ਹਾਂ ਬਾਈ ਮੰਜੀਆਂ ਦੇ ਅਧਿਕਾਰੀ ਇਹ ਗੁਰਸਿੱਖ ਸਨ– 1. ਅੱਲਾਯਾਰ 2. ਸੱਚਨ ਸੱਚ 3. ਸਾਧਾਰਣ 4. ਸਾਵਣ ਮੱਲ 5. ਸੁੱਖਣ 6. ਹੱਦਾਲ 7. ਕੇਦਾਰੀ 8. ਖੇਡਾ 9. ਗੰਗੂ ਸ਼ਾਹ 10. ਦਰਬਾਰੀ 11. ਪਾਰੋ 12. ਫੇਰਾ 13. ਬੂਆ 14. ਬੇਣੀ 15.ਮਹੇਸ਼ਾ 16.ਮਾਈ ਦਾਸ 17. ਮਾਣਕ ਚੰਦ 18. ਮੁਰਾਰੀ 19. ਰਾਜ ਰਾਮ 20. ਰੰਗ ਸ਼ਾਹ 21. ਰੰਗ ਦਾਸ 22. ਲਾਲੋ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 323, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-11-40-47, ਹਵਾਲੇ/ਟਿੱਪਣੀਆਂ: ਪੁ. –ਮ. ਕੋ. ; 846
ਵਿਚਾਰ / ਸੁਝਾਅ
Please Login First