ਬਾਗੜੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਗੜੀਆਂ (ਪਿੰਡ): ਪੰਜਾਬ ਦੇ ਨਾਭਾ ਨਗਰ ਤੋਂ ਮਲੇਰਕੋਟਲਾ ਜਾਣ ਵਾਲੀ ਸੜਕ ਉਤੇ ਸਥਿਤ ਇਕ ਪਿੰਡ ਜਿਥੇ ਭਾਈ ਰੂਪ ਚੰਦ ਦੇ ਵੰਸ਼ਜ ਭਾਈ ਸਾਹਿਬਾਨ ਦਾ ਡੇਰਾ ਹੈ। ਇਹ ਪਿੰਡ ਭਾਈ ਸਾਹਿਬਾਨ ਕਰਕੇ ਬਹੁਤ ਪ੍ਰਸਿੱਧ ਹੈ। ਭਾਈ ਅਰਜਨ ਸਿੰਘ (ਵੇਖੋ) ਅਤੇ ਭਾਈ ਅਰਦਮਨ ਸਿੰਘ (ਵੇਖੋ) ਵਰਗੀਆਂ ਸਿੱਖ ਸ਼ਖ਼ਸੀਅਤਾਂ ਇਸੇ ਪਿੰਡ ਨਾਲ ਸੰਬੰਧਿਤ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1745, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਾਗੜੀਆਂ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਗੜੀਆਂ : ਸੰਗਰੂਰ ਜ਼ਿਲ੍ਹੇ ਵਿਚ ਇਹ ਇਕ ਉੱਘਾ ਪਿੰਡ ਹੈ ਜੋ ਨਾਭਾ ਸ਼ਹਿਰ ਤੋਂ ਲਗਭਗ 12 ਕਿ. ਮੀ. (7.5 ਮੀਲ) ਉੱਤਰ-ਪੱਛਮ ਵੱਲ ਮਲੇਰਕੋਟਲਾ ਸੜਕ ਉੱਪਰ ਸਥਿਤ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਇਕ ਗੁਰਦੁਆਰਾ ਬਣਿਆ ਹੈ। ਇਸ ਪਿੰਡ ਵਿਚ ਭਾਈ ਰੂਪ ਚੰਦ ਦੀ ਕੁੱਲ ਦੇ ਰਤਨ ਬਾਬਾ ਗੁੱਦੜ ਸਿੰਘ ਦੀ ਗੱਦੀ ਵੀ ਮੌਜੂਦ ਹੈ। ਭਾਈ ਰੂਪ ਚੰਦ ਨੂੰ ਗੁਰੂ ਸਾਹਿਬ ਨੇ ਇਕ ਖੜਗ ਅਤੇ ਇਕ ਕੜਛਾ ਦਿੱਤਾ ਸੀ ਜੋ ਗੁਰਦੁਆਰੇ ਵਿਚ ਮੌਜੂਦ ਹਨ। ਇਸੇ ਪਿੰਡ ਦੇ ਵਸਨੀਕ ਭਾਈ ਧਰਮ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਪੋਥੀ ਅਤੇ ਕਰਦ (ਛੁਰੀ) ਵੀ ਬਖ਼ਸ਼ੀ ਸੀ। ਬਾਗੜੀਆਂ ਵਾਲੇ ਸਰਦਾਰਾਂ ਨੇ ਸਮੇਂ ਸਮੇਂ ਸਿਰ ਗੱਦੀ ਉਪਰ ਬੈਠ ਕੇ ਇਸ ਪਿੰਡ ਉੱਪਰ ਰਾਜ ਕੀਤਾ। ਅੰਗਰੇਜ਼ ਸਰਕਾਰ, ਫੂਲਕੀਆਂ ਪਰਿਵਾਰ ਅਤੇ ਮਹਾਰਾਜਾ ਫ਼ਰੀਦਕੋਟ ਵੱਲੋਂ ਗੁਰਦੁਆਰੇ ਦੇ ਨਾਂ ਕਾਫ਼ੀ ਜ਼ਮੀਨ ਲੱਗੀ ਰਹੀ ਜਿਸ ਨਾਲ ਲੰਗਰ ਦਾ ਖਰਚਾ ਚਲਦਾ ਰਿਹਾ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-11-45-12, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ. : 849

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.