ਬਾਜਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜਰਾ ( ਨਾਂ , ਪੁ ) ਟਾਂਡੇ ਦੇ ਸਿਖ਼ਰ ’ ਤੇ ਸਿੱਟਾ ਲੱਗਣ ਵਾਲਾ ਸਉਣੀ ਦੀ ਫ਼ਸਲ ਦਾ ਪ੍ਰਸਿੱਧ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਜਰਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Finger , millet ( ਫਿਙੰਗਅ * ਮਿਲਿਟ ) ਬਾਜਰਾ : ਇਹ ਅਫ਼ਰੀਕਾ ਅਤੇ ਏਸ਼ੀਆ ਦੇ ਬਹੁਤ ਸਾਰੇ ਖ਼ੁਸ਼ਕ ਅਤੇ ਅਰਧ-ਖ਼ੁਸ਼ਕ ਖੇਤਰਾਂ ਦੀ ਮਹੱਤਵਪੂਰਨ ਅਨਾਜ ਫ਼ਸਲ ਹੈ । ਇਸ ਨੂੰ ਭਵਿੱਖ ਆਪਾਤ ਕਾਲ ਲਈ ਅਨਾਜ ਦੀ ਥੁੜ੍ਹ ਦੇ ਭੈਅ ਕਾਰਨ ਲੰਬੇ ਸਮੇਂ ਲਈ ਮਿੱਟੀ ਦੇ ਭੜੋਲਿਆਂ ਵਿੱਚ ਜਮ੍ਹਾ ਕਰਕੇ ਰੱਖਿਆ ਜਾ ਸਕਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਬਾਜਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਜਰਾ [ ਨਾਂਪੁ ] ਸਾਉਣੀ ਦੀ ਅਨਾਜ ਦੀ ਫ਼ਸਲ ਜਿਸਦੇ ਪੱਤੇ ਅਤੇ ਟਾਂਡੇ ਪਸ਼ੂ ਚਾਰੇ ਵਜੋਂ ਅਤੇ ਸਿਟਿਆਂ ਦੇ ਦਾਣੇ ਮਨੁੱਖੀ ਭੋਜਣ ਵਜੋਂ ਵਰਤੇ ਜਾਂਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2912, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਜਰਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਬਾਜਰਾ– – ਬਰਾਨੀ ਜ਼ਮੀਨਾਂ ਵਿਚ ਸਾਉਣੀ ਦੀ ਮੁੱਖ ਫ਼ਸਲ ਬਾਜਰਾ ਹੈ । ਬਾਜਰੇ ਦੀ ਹਰੀ ਭਰੀ ਫ਼ਸਲ ਬਰਸਾਤ ਵਿਚ ਬਹੁਤ ਸੁਹਣਾ ਨਜ਼ਾਰਾ ਦਿੰਦੀ ਹੈ ।

              ਭਾਵੇਂ ਬਾਜਰੇ ਹੇਠ ਰਕਬਾ ਚੋਖਾ ਘਟ ਗਿਆ ਹੈ ਫਿਰ ਵੀ ਪੰਜਾਬ ਵਿਚ ਲਗਭਗ 31 ਹਜ਼ਾਰ ਹੈਕਟੇਅਰ ਧਰਤੀ ਵਿਚ ਬਾਜਰੇ ਦੀ ਖੇਤੀ ਹੁੰਦੀ ਹੈ । ਬਾਜ਼ਰੇ ਦੀ ਔਸਤ ਝਾੜ 20 ਕੁਇੰਟਲ ਪ੍ਰਤਿ ਹੈਕਟੇਅਰ ਹੈ । ਬਾਜਰੇ ਬਾਰੇ ਚੰਗੀ ਖੋਜ ਹੋਈ ਹੈ ਅਤੇ ਇਸ ਦੀਆਂ ਕਈ ਦੋਗਲੀਆਂ ਕਿਸਮਾਂ ਬਣ ਗਈਆਂ ਹਨ । ਮੈਕਸੀਕਨ ਕਣਕ ਆਉਣ ਤੋਂ ਪਹਿਲਾਂ ਬਾਜਰੇ ਉਤੇ ਚੰਗਾ ਕੰਮ ਹੋਇਆ ਸੀ । ਬਾਜਰੇ ਦੀਆਂ ਉੱਨਤ ਕਿਸਮਾ ਹਨ ਪੀ. ਐਚ ਬੀ-10 , ਪੀ. ਐਚ. ਬੀ-47 , ਪੀ. ਐਸ. ਬੀ-8 , ਪੀ. ਐਸ. ਬੀ-15 । ਜੇਕਰ ਸੁਧਰੇ ਢੰਗਾਂ ਨਾਲ ਬਾਜਰੇ ਦੀ ਖੇਤੀ ਕੀਤੀ ਜਾਵੇ ਤਾਂ 10 ਕੁਇੰਟਲ ਪ੍ਰਤਿ ਏਕੜ ਤੋਂ ਵੀ ਵੱਧ ਝਾੜ ਲਿਆ ਜਾ ਸਕਦਾ ਹੈ । ਬਾਜਰੇ ਦੀ ਖੇਤੀ ਆਮ ਤੌਰ ਤੇ ਰੇਤਲੀਆਂ ਜ਼ਮੀਨਾਂ ਵਿਚ ਕੀਤੀ ਜਾਂਦੀ ਹੈ ।

              ਬਾਜਰੇ ਦੀ ਬਿਜਾਈ ਮੀਂਹ ਪੈਣ ਉੱਤੇ ਸਾਉਣ ਦੇ ਮਹੀਨੇ ਕੀਤੀ ਜਾਂਦੀ ਹੈ । ਅਗੇਤੀ ਬਿਜਾਈ ਕਾਰਨ ਮੀਂਹ ਨਾਲ ਬੂਰ ਦੇ ਧੋਤੇ ਜਾਣ ਦਾ ਡਰ ਰਹਿੰਦਾ ਹੈ । ਬਾਜਰੇ ਦੀ ਇਕ ਏਕੜ ਬਿਜਾਈ ਲਈ 2 ਕਿ. ਗ੍ਰ. ਬੀਜ ਦਾਣਿਆਂ ਅਤੇ 4 ਕਿ. ਗ੍ਰਾ. ਬੀਜ ਚਾਰੇ ਦੀ ਫ਼ਸਲ ਲਈ ਲੋੜੀਂਦਾ ਹੈ । ਬਾਜਰੇ ਦੀ ਪਨੀਰੀ ਵੀ ਬੀਜ ਲੈਣੀ ਚਾਹੀਦੀ ਹੈ ਤਾਂ ਜੋ ਬਰਸਾਤ ਕਾਰਨ ਕੁਝ ਬੂਟੇ ਮਰ ਜਾਣ ਤਾਂ ਪਨੀਰੀ ਪੁੱਟ ਕੇ ਲਗਾਈ ਜਾ ਸਕੇ । ਜੇਕਰ ਸਿੰਜਾਈ ਦਾ ਪ੍ਰਬੰਧ ਹੋਵੇ ਤਾਂ ਬਾਜਰੇ ਨੂੰ 40 ਕਿ. ਗ੍ਰਾ. ਨਾਈਟ੍ਰੋਜਨ ਅਤੇ 24 ਕਿ. ਗ੍ਰਾ. ਫ਼ਾਸਫੋਰਸ ਪਾ ਦੇਣੀ ਚਾਹੀਦੀ ਹੈ । ਬਰਾਨੀ ਖੇਤੀ ਲਈ 25 ਕਿ. ਗ੍ਰਾ. ਨਾਈਟ੍ਰੋਜਨ ਅਤੇ 12 ਕਿ. ਗ੍ਰਾ. ਫ਼ਾਸਫ਼ੋਰਸ ਦੀ ਵਰਤੋਂ ਕੀਤੀ ਜਾਂਦੀ ਹੈ । ਅੱਧੀ ਨਾਈਟ੍ਰੋਜਨ ਅਤੇ ਸਾਰੀ ਫ਼ਾਸਫ਼ੋਰਸ ਖਾਦ ਬਿਜਾਈ ਵੇਲੇ ਬਾਕੀ ਦੀ ਅੱਧੀ ਨਾਈਟ੍ਰੋਜਨ ਵਾਲੀ ਖਾਦ ਇਕ ਮਹੀਨੇ ਪਿਛੋਂ ਮੀਂਹ ਪੈਣ ਤੇ ਪਾਉਣ ਦੀ ਸਿਫਾਰਸ਼ ਹੈ ।


ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-32-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.