ਬਾਜੇ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਾਜੇ (ਸੰ.। ਸੰਸਕ੍ਰਿਤ ਵਾਦ੍ਯ। ਪੰਜਾਬੀ ਵਾਜਾ। ਹਿੰਦੀ ਬਾਜਾ, ਬਾਜੇ, ਬਹੁ ਬਚਨ ਹੈ) ਉਹ ਸਾਜ਼ ਜਿਨ੍ਹਾਂ ਤੋਂ ਮਧੁਰ ਸੁਰਾਂ ਨਿਕਲਣ ਅਰ ਗਾਉਣ ਦੇ ਨਾਲ ਹੂ-ਬ-ਹੂ ਰਾਗ ਵਜਾਯਾ ਜਾ ਸਕੇ , ਯਾ ਉਹ ਸਾਜ ਜਿਨ੍ਹਾਂ ਤੋਂ ਤਾਲ ਪੈਦਾ ਹੋਵੇ। ਅਰਥਾਤ ਸੁਰ ਤੇ ਤਾਰ ਭਰਨ ਵਾਲੇ ਸਾਜ਼। ਜਿਹਾਕੁ ਬੀਣ, ਸਤਾਰ, ਸਾਰੰਗੀ, ਤਾਊਸ, ਸਰੋਦਾ, ਮੁਰਲੀ, ਵੇਣੂ , ਢੋਲ , ਤਬਲੇ, ਘੜਿਆਲ, ਛੈਣੇ , ਕੈਂਸੀਆਂ, ਰਬਾਬ , ਤੰਬੂਰਾ ਆਦਿ। ਯਥਾ-‘ਬਾਜੇ ਬਜਹਿ ਮ੍ਰਿਦੰਗ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First