ਬਾਬਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਬਰ [ਨਿਪੁ] ਜ਼ਹੀਰੁੱਦੀਨ ਬਾਬਰ (1423-1530 ਈਸਵੀ) : ਹਿੰਦੁਸਤਾਨ ਦਾ ਪਹਿਲਾ ਮੁਗ਼ਲ ਸਮਰਾਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਬਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਬਰ : ਭਾਰਤ ਵਿਚ ਮੁਗ਼ਲ ਰਾਜ ਦੀ ਨੀਂਹ ਰੱਖਣ ਵਾਲੇ ਇਸ ਬਾਦਸ਼ਾਹ ਦਾ ਜਨਮ 14 ਫ਼ਰਵਰੀ, 1483 ਨੂੰ ਮੱਧ ਏਸ਼ੀਆ ਦੇ ਫਰਗਾਨਾ ਰਾਜ ਵਿਚ ਹੋਇਆ। ਇਸ ਦਾ ਪੂਰਾ ਨਾਂ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਸੀ। ਇਸ ਦਾ ਪਿਤਾ ਉਮਰ ਸ਼ੇਖ ਮਿਰਜ਼ਾ ਫਰਗਾਨਾ ਦਾ ਸ਼ਾਸਕ ਸੀ। ਇਹ ਪਿਤਾ ਵੱਲੋਂ ਤੈਮੂਰ ਅਤੇ ਕੁਤਲਗ਼-ਨਿਗਾਰ-ਖਾਨਮ ਵੱਲੋਂ ਤੁਰਕੀ ਬੰਸ ਦੇ ‘ਚੁਗਤਾਈ’ ਖ਼ਾਨਦਾਨ ਨਾਲ ਸਬੰਧ ਰੱਖਦਾ ਸੀ। ਇਸੇ ਕਾਰਨ ਇਸ ਨੂੰ ‘ਚੁਗੱਤਾ’ ਵੀ ਕਿਹਾ ਜਾਂਦਾ ਹੈ । ਪਿਤਾ ਦੀ ਅਚਾਨਕ ਮੌਤ ਹੋ ਜਾਣ ਕਾਰਨ ਇਸ ਨੂੰ 11 ਸਾਲ 4 ਮਹੀਨੇ ਦੀ ਛੋਟੀ ਜਿਹੀ ਉਮਰ ਵਿਚ ਹੀ ਤਖ਼ਤ ਉੱਤੇ ਬਿਠਾ ਦਿੱਤਾ ਗਿਆ। ਸਿੱਖਿਆ ਦੇ ਪੱਖੋਂ ਇਸ ਨੇ ਆਪਣੀ ਮਾਤ ਭਾਸ਼ਾ ਤੁਰਕੀ ਵਿਚ, ਬਚਪਨ ਵਿਚ ਹੀ ਮੁਹਾਰਤ ਹਾਸਲ ਕਰ ਲਈ ਸੀ।

ਜੂਨ, 1494 ਵਿਚ ਜਦੋਂ ਬਾਬਰ ਰਾਜਾ ਬਣਿਆ ਤਾਂ ਦੋ ਦਿਸ਼ਾਵਾਂ ਤੋਂ ਦੁਸ਼ਮਣ ਹਮਲਾ ਕਰਨ ਲਈ ਤਿਆਰ ਸੀ। ਇਸ ਨੇ ਆਪਣੇ ਬੁੱਧੀਮਾਨ ਮੰਤਰੀਆਂ ਅਤੇ ਆਪਣੀ ਤਜਰਬੇਕਾਰ ਦਾਦੀ ਦੀ ਮਦਦ ਨਾਲ ਜਲਦੀ ਹੀ ਉਨ੍ਹਾਂ ਉੱਤੇ ਕਾਬੂ ਪਾ ਲਿਆ। ਇਹ ਆਪਣੇ ਚੰਗੇ ਸ਼ਾਸਨ ਤੇ ਦਿਲਕਸ਼ ਵਿਅਕਤੀਤਵ ਕਾਰਣ ਲੋਕਾਂ ਵਿਚ ਹਰਮਨ ਪਿਆਰਾ ਸੀ।

ਸੰਨ 1504 ਵਿਚ ਇਸ ਨੇ ਕਾਬਲ ਉੱਤੇ ਕਬਜ਼ਾ ਕਰਨ ਉਪਰੰਤ 1519 ਤੋਂ 1526 ਈ. ਤਕ ਭਾਰਤ ਉੱਤੇ ਹਮਲੇ ਕੀਤੇ। ਦੌਲਤ ਖਾਂ ਲੋਧੀ ਦੀ ਪ੍ਰੇਰਣਾ ਨਾਲ ਦਿੱਲੀ ਉੱਤੇ ਚੜ੍ਹਾਈ ਕੀਤੀ ਅਤੇ ਪਾਣੀਪਤ ਦੇ ਮੈਦਾਨ ਵਿਚ ਇਬਰਾਹੀਮ ਲੋਧੀ ਨੂੰ ਮਾਰ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ। ਇਸ ਨੇ ਚਿਤੌੜ ਦੇ ਰਾਜਾ ਰਾਣਾ ਸੰਗ੍ਰਾਮ ਸਿੰਘ ਨੂੰ ਵੀ ਹਰਾਇਆ। ਇਸ ਤਰ੍ਹਾਂ ਇਸ ਨੇ ਭਾਰਤ ਵਿਚ ਮੁਗ਼ਲ ਰਾਜ ਦੀ ਨੀਂਹ ਰੱਖੀ।

ਆਪਣੀਆਂ ਜਿੱਤਾਂ ਤੋਂ ਬਾਅਦ ਬਾਬਰ ਇਸ ਦੇਸ਼ ਨੂੰ ਆਪਣਾ ਘਰ ਬਣਾਉਣਾ ਚਾਹੁੰਦਾ ਸੀ। ਸਾਰੇ ਪ੍ਰਾਂਤਾਂ ਵਿਚ ਸ਼ਾਂਤੀ ਕਾਇਮ ਕਰਨ ਲਈ ਇਸ ਨੇ ਗਵਰਨਰ ਨਿਯੁਕਤ ਕੀਤੇ। ਸੰਨ 1529 ਦੇ ਅਖ਼ੀਰਲੇ 6 ਮਹੀਨੇ ਇਹ ਇਸੇ ਕੰਮ ਵਿਚ ਰੁੱਝਿਆ ਰਿਹਾ।

ਇਸ ਦੌਰਾਨ ਇਸ ਦਾ ਬੇਟਾ ਹਮਾਯੂੰ ਇਸ ਦੀ ਆਗਿਆ ਤੋਂ ਬਗ਼ੈਰ ਆਗਰੇ ਆ ਗਿਆ ਅਤੇ ਉਥੇ ਜਾ ਕੇ ਉਹ ਬੀਮਾਰ ਪੈ ਗਿਆ। ਬਹੁਤ ਇਲਾਜ ਕਰਵਾਉਣ ਉਪਰੰਤ ਵੀ ਉਹ ਠੀਕ ਨਾ ਹੋਇਆ। ਕਿਹਾ ਜਾਂਦਾ ਹੈ ਕਿ ਇਸ ਨੇ ਪਰਮਾਤਮਾ ਅੱਗੇ ਪੁੱਤਰ ਦੀ ਤੰਦਰੁਸਤੀ ਅਤੇ ਲੰਬੀ ਉਮਰ ਲਈ ਬੇਨਤੀ ਕਰਦਿਆਂ ਹਮਾਯੂੰ ਦੀਆਂ ਪਰਿਕਰਮਾ ਕੀਤੀਆਂ ਅਤੇ ਉਸ ਦਿਨ ਤੋਂ ਬਾਅਦ ਇਹ ਬੀਮਾਰ ਪੈ ਗਿਆ ਅਤੇ ਹਮਾਯੂੰ ਠੀਕ ਹੁੰਦਾ ਗਿਆ। 26 ਦਸੰਬਰ, 1530 ਨੂੰ ਆਗਰੇ ਵਿਚ ਇਸ ਦਾ ਦੇਹਾਂਤ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 421, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-03-43-05, ਹਵਾਲੇ/ਟਿੱਪਣੀਆਂ: ਹ. ਪੁ. –ਦੀ ਮੁਗ਼ਲ ਐਮਪਾਇਰ : 9: ਪੰ. ਸਾ. ਸੰ. ਕੋ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.