ਬਾਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਾਲੀ (ਸੰ.। ਸੰਸਕ੍ਰਿਤ। ਬਾਲਿ=ਇਕ ਦੱਖਣੀ ਜਾਂਗਲੀ ਕੌਮ ਦਾ ਰਾਜਾ ਜਿਸ ਨੂੰ ਸ੍ਰੀ ਰਾਮ ਜੀ ਨੇ ਮਾਰਿਆ ਉਸ ਦੀ ਵਹੁਟੀ , ਬਾਲੀ) ੧. ਬਾਲਿ ਦੀ ਵਹੁਟੀ। ਯਥਾ-‘ਬਾਲੀ ਰੋਵੈ ਨਾਹਿ ਭਤਾਰੁ’। ਬਾਲੀ ਨੇ ਰੁਦਨ ਕੀਤਾ ਸੀ ਜਦ ਬਾਲਿ ਮਾਰਿਆ ਗਿਆ।
੨. (ਸੰਸਕ੍ਰਿਤ ਬਾਲਾ) ਇਸਤ੍ਰੀ। ਯਥਾ-‘ਬਾਲੀ ਰੋਵੈ ਨਾਹਿ ਭਤਾਰੁ’। ਇਸਤ੍ਰੀ ਰੋਂਦੀ ਹੈ (ਜਦ) ਪਤੀ ਨਾ ਹੋਵੇ। ਤਥਾ-‘ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ’। ਤਥਾ-‘ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ’। ਪਿਤਾ ਦੇ ਘਰ ਧੀ ਹੈ (ਤੂੰ) ਅਰ ਪਿਆਰ ਕਰਦੀ ਹੈਂ ਕੁੜੀਆਂ ਤੇ ਮੁੰਡਿਆਂ ਨਾਲ। ਪਰ ਜੇ ਪਤੀ ਦੀ ਲੋੜ ਕਰੇਂ (ਕਾਮਨੀ ਹੋ ਕੇ) ਤਦ ਸਤਿਗੁਰਾਂ ਨਾਲ ਹਿਤ ਕਰਨਾ ਚਾਹੀਦਾ ਹੈ, ਜੋ ਪਤੀ (ਵਾਹਿਗੁਰੂ) ਮਿਲਾਉਂਦੇ ਹਨ। ਬਾਲਕਾਂ ਦੇ ਪ੍ਯਾਰ ਵਿਚ ਤਾਂ ਖੇਡਦਿਆਂ ਹੀ ਬੀਤ ਜਾਏਗੀ। ਭਾਵ ਵਿਚ- ਬਾਲੀ=ਬੁਧੀ, ਬਾਲੇ=ਪਦਾਰਥ ਬੀ ਲੈਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First