ਬਾਵਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਾਵਲ (ਸੰ.। ਦੇਖੋ , ਬਾਵਰ) ਬਾਉਲਾ, ਕਮਲਾ , ਸ਼ੁਦਾਈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਬਾਵਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਾਵਲ : ਇਹ ਹਰਿਆਣਾ ਰਾਜ ਦੇ ਰਿਵਾੜੀ ਜ਼ਿਲ੍ਹੇ ਦਾ ਇਕ ਪੁਰਾਣਾ ਸ਼ਹਿਰ ਹੈ ਜਿਹੜਾ ਰਿਵਾੜੀ ਤੋਂ 16 ਕਿ. ਮੀ. (10 ਮੀਲ) ਦੱਖਣ ਵੱਲ ਸਥਿਤ ਹੈ। ਰਿਆਸਤਾਂ ਦੇ ਸਮੇਂ ਇਹ ਨਾਭਾ ਰਿਆਸਤ ਦੀ ਬਾਵਲ ਨਿਜ਼ਾਮਤ ਦਾ ਸਦਰ ਮੁਕਾਮ ਹੁੰਦਾ ਸੀ।
ਬਾਵਲ ਦਾ ਮੁੱਢ 1205 ਈ. ਵਿਚ ਅਲਵਰ ਦੇ ਚੌਹਾਨ ਰਾਜਪੂਤ ਰਾਉ ਮਿਸਵਾਲਾ ਨੇ ਬੰਨ੍ਹਿਆ ਤੇ ਹੌਲੀ ਹੌਲੀ ਇਹ ਝੱਜਰ ਦੇ ਨਵਾਬਾਂ ਅਧੀਨ ਆ ਗਿਆ ਅਤੇ ਇਨ੍ਹਾਂ ਤੋਂ ਬਾਅਦ ਇਹ ਨਾਭਾ ਰਿਆਸਤ ਵਿਚ ਸ਼ਾਮਲ ਕਰ ਦਿੱਤਾ ਗਿਆ। ਇਸ ਕਸਬੇ ਵਿਚ ਹੁਣ ਕਾਫ਼ੀ ਉੱਨਤੀ ਹੋ ਗਈ ਹੈ ਪਰ ਰਿਵਾੜੀ ਦੇ ਮੁਕਾਬਲੇ ਵਪਾਰ ਘੱਟ ਹੈ। ਇਥੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਹਨ।
ਸੰਨ 1560 ਵਿਚ ਇਥੇ ਇਕ ਮਸੀਤ ਬਣਾਈ ਗਈ ਸੀ ਜਿਸ ਦੀ ਹਾਲਤ ਹੁਣ ਵੀ ਕਾਫ਼ੀ ਚੰਗੀ ਹੈ।
ਆਬਾਦੀ – 9,010 (1991)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 71, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-06-10-44-11, ਹਵਾਲੇ/ਟਿੱਪਣੀਆਂ: ਹ. ਪੁ. –ਇੰਪ. ਗ. ਇੰਡ. 7 : 136
ਵਿਚਾਰ / ਸੁਝਾਅ
Please Login First