ਬਾਸੀਅੜਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਾਸੀਅੜਾ : ਹਿੰਦੂ ਧਰਮ ਵਿਚ ਇਕ ਪ੍ਰਸਿੱਧ ਤਿਉਹਾਰ ਹੈ ਜੋ ਪੂਜਨੀਕ ਸ਼ੀਤਲਾ ਦੇਵੀ ਨਾਲ ਸਬੰਧਤ ਹੈ ਅਤੇ ਫੱਗਣ ਅਤੇ ਚੇਤ ਮਹੀਨਿਆਂ ਦੇ ਹਨੇਰੇ ਪੱਖ ਵਿਚ, ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਤੋਂ ਪਹਿਲਾਂ ਸੋਮਵਾਰ ਨੂੰ ਇਸਤਰੀਆਂ ਵਰਤ ਰੱਖਦੀਆਂ ਹਨ ਅਤੇ ਸੋਮਵਾਰ ਰਾਤ ਨੂੰ ਹੀ ਅਨਾਜ ਪਕਾਉਂਦੀਆਂ ਹਨ। ਮੰਗਲਵਾਰ ਸਵੇਰੇ ਬਾਸੀ ਅੰਨ ਦੇ ਗੁਲਗੁਲੇ, ਕੜਾਹ ਅਤੇ ਪੁਲਾਉ ਆਦਿ ਵਸਤਾਂ ਬਣਾ ਕੇ ਸੀਤਲਾ ਮਾਤਾ ਅਤੇ ਉਸ ਦੇ ਵਾਹਨ ਗਧੇ ਨੂੰ ਚੜ੍ਹਾਈਆਂ ਜਾਂਦੀਆਂ ਹਨ ਅਤੇ ਭੇਟਾ ਉਪਰੰਤ ਇਸਤਰੀਆਂ ਆਪ ਭੋਜਨ ਕਰਦੀਆਂ ਹਨ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-11-43-40, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 848

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.