ਬਾਗ਼ਬਾਨੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Horticulture (ਹੋ:ਟਿਕਅਲਚਅ*) ਬਾਗ਼ਬਾਨੀ: ਭੂਮੀ ਤੇ ਸਬਜ਼ੀਆਂ, ਫਲਾਂ ਅਤੇ ਫੁੱਲਾਂ ਦੀ ਗਹਿਰੀ ਕਾਸ਼ਤਕਾਰੀ (intensive cultivation) ਜਿਸ ਕਾਰਨ ਆਮ ਫ਼ਸਲਾਂ ਦੇ ਮੁਕਾਬਲੇ ਤੇ ਪ੍ਰਤਿ ਹੈਕਟਰ ਆਮਦਨ ਵੱਧ ਹੁੰਦੀ ਹੈ। ਇਸ ਵਿੱਚ ਮੰਡੀ ਬਾਗ਼ਬਾਨੀ (market gardening), ਪੌਦ ਬਾਗ਼ਬਾਨੀ (nursery gardening) ਅਤੇ ਸ਼ੀਸ਼ਾ-ਘਰ ਕਾਸ਼ਤਕਾਰੀ (greenhouse cultivation) ਸ਼ਾਮਲ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1519, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਬਾਗ਼ਬਾਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਗ਼ਬਾਨੀ [ਨਾਂਪੁ] ਫਲ਼ਦਾਰ ਅਤੇ ਫੁੱਲਦਾਰ ਪੌਦੇ ਉਗਾਉਣ ਅਤੇ ਪਾਲਣ ਦਾ ਧੰਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਗ਼ਬਾਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Horticulture_ਬਾਗ਼ਬਾਨੀ: ਸ਼੍ਰੀਨਾਥ ਜਗਤ ਗੁਰੂ ਸ੍ਰਿੰਗੇਰੀ ਸ੍ਰੀ ਸਤਚਿਤ ਨਾਥ ਚੰਦਸ਼ੇਖਰ ਭਾਰਤੀ ਸਵਾਮੀਗਾਲ ਬਨਾਮ ਸੀ. ਪੀ. ਦੁਰਾਏ ਸਵਾਮੀ ਨੈਡੂ (ਏ ਆਈ ਆਰ 1931 ਮਦਰਾਸ 659) ਅਨੁਸਾਰ ਖੇਤੀ ਵਿਚ ਉਸ ਦੇ ਵਿਅਰਣਕ ਰੂਪਾਂ ਅਤੇ ਸਜਾਤੀ ਪਦਾਂ ਸਹਿਤ, ਬਾਗ਼ਬਾਨੀ ਸ਼ਾਮਿਲ ਹੈ।

       ਬਾਗ਼ਬਾਨੀ ਬਾਗ਼ ਲਾਉਣ ਦੀ ਕਲਾ ਹੈ; ਇਸ ਵਿਚ ਫਲ , ਫੁਲ ਅਤੇ ਸਬਜ਼ੀਆਂ ਅਤੇ ਸਜਾਵਟੀ ਪੌਦੇ ਉਗਾਉਣ ਦਾ ਵਿਗਿਆਨ ਅਤੇ ਕੰਮ ਸ਼ਾਮਿਲ ਹੈ। ਇਹ ਖੇਤੀ ਦੀ ਉਹ ਸ਼ਾਖ ਹੈ ਜਿਸ ਵਿਚ ਪੌਦੇ ਉਗਾਉਣ ਦਾ ਕੰਮ ਆਉਂਦਾ ਹੈ।

       ਮੂਲ ਰੂਪ ਵਿਚ ਇਹ ਸ਼ਬਦ ਲਾਤੀਨੀ ਸ਼ਬਦਾਂ hortus (ਬਾਗ਼) ਅਤੇ Colera (ਕਾਸ਼ਤ ਕਰਨਾ) ਤੋਂ ਬਣਿਆ ਹੈ। ਇਸ ਲਈ ਇਸ ਦਾ ਮਤਲਬ ਬਾਗ਼ ਲਾਉਣ ਤੋਂ ਹੈ ਜਦ ਕਿ ਖੇਤੀ ਦਾ ਮਤਲਬ ਖੇਤ ਬੀਜਣ ਤੋਂ ਹੈ। ਇਲਾਹਾਬਾਦ ਉੱਚ ਅਦਾਲਤ ਦੇ ਫ਼ੈਸਲੇ ਅਨੁਸਾਰ ਬਾਗ਼ਬਾਨੀ ਵਿਚ ਬਾਗ਼ ਲਾਉਣ ਅਤੇ ਉਸ ਦੀ ਸਾਂਭ ਸੰਭਾਲ ਦਾ ਸਰਗਰਮ ਕੰਮ ਆਉਂਦਾ ਹੈ [ਮੈਸਰਜ਼ ਦੁਰਗਾ ਦਾਸ ਜੋਗੇਂਦਰ ਕੁਮਾਰ ਬਨਾਮ ਯੂਪੀ ਆਰਣਯਪਾਲ(1978 ਟੈ.ਲਾ ਰਿ. 1865)]

       ਸਿਰਫ਼ ਇਸ ਕਾਰਨ ਕਰਕੇ ਕਿ ਫ਼ਸਲ ਤਿਆਰ ਕਰਨ ਲਈ ਕੁਝ ਵਾਹੀ ਕਰਨੀ ਪੈਂਦੀ ਹੈ ਅਤੇ ਬੂਟਿਆਂ ਨੂੰ ਪਾਣੀ ਦੇਣਾ ਪੈਂਦਾ ਹੈ, ਬਾਗ਼ਬਾਨੀ ਨੂੰ ਖੇਤੀ ਵਿਚ ਸ਼ਾਮਲ ਕਰ ਦੇਣਾ ਅਤੇ ਵਖਰਾਰਹਿਣ ਦੇਣਾ ਸੰਭਵ ਨਹੀਂ ।.... ਨਾਰੀਅਲ ਬਾਗ਼ਾਂ ਵਿਚ ਉਗਾਏ ਜਾਂਦੇ ਹਨ। ਬਾਗ਼ ਲਾਉਣ ਲਈ ਕੁਝ ਵਾਹੀ ਕਰਨੀ ਪੈਂਦੀ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਹਰ ਬੂਟੇ ਨੂੰ ਭਾਵੇਂ ਖੇਤੀ ਅਧੀਨ ਆਉਂਦਾ ਹੋਵੇ ਜਾਂ ਬਾਗ਼ਬਾਨੀ ਅਧੀਨ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਇਹ ਫ਼ੈਸਲਾ ਕਰਨ ਲਈ ਕਿ ਕੋਈ ਕਾਸ਼ਤ ਖੇਤੀ ਅਧੀਨ ਆਉਂਦੀ ਹੈ ਜਾਂ ਬਾਗ਼ਬਾਨੀ ਅਧੀਨ, ਵਾਹੀ ਅਤੇ ਪਾਣੀ ਦੇਣ ਤੇ ਵਿਚਾਰ ਕਰਨ ਦੀ ਲੋੜ ਨਹੀਂ। [ ਜੀ. ਪੀ. ਵੀ. ਏ. ਸੁਬਰਮਨੀਅਮ ਬਨਾਮ ਆਧਰਾ ਪ੍ਰਦੇਸ਼ ਰਾਜ (1967) 20 ਐਸ ਟੀ ਸੀ 285]।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.