ਬਿਬੇਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਿਬੇਕ [ ਨਾਂਪੁ ] ਚੰਗੇ-ਮਾੜੇ ਦੀ ਪਛਾਣ , ਨਿਰਨਾ-ਸ਼ਕਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਿਬੇਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਿਬੇਕ : ਇਹ ਸ਼ਬਦ ਸੰਸਕ੍ਰਿਤ ਦੇ ‘ ਵਿਵੇਕ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਉਹ ਬੌਧਿਕ ਦਸ਼ਾ ਜਦੋਂ ਵਿਅਕਤੀ ਹੰਸ ਵਾਂਗ ਦੁੱਧ ਅਤੇ ਪਾਣੀ ਨੂੰ ਨਿਤਾਰ ਸਕਦਾ ਹੈ । ‘ ਬੁੱਧੀ ’ ਦੇ ਆਮ ਤੌਰ ’ ਤੇ ਦੋ ਰੂਪ ਮੰਨੇ ਜਾਂਦੇ ਹਨ— ਇਕ ਕੁਬੁੱਧੀ ਅਤੇ ਦੂਜਾ ਸੁਬੁੱਧੀ । ਠੀਕ ਉਸੇ ਤਰ੍ਹਾਂ ਜਿਵੇਂ ਮਨ ਦੇ ਦੋ ਰੂਪ ਹਨ , ਇਕ ਪ੍ਰਕਾਸ਼ਮਈ ਮਨ ਅਤੇ ਦੂਜਾ ਅੰਧਕਾਰਮਈ ਮਨ । ਅੰਧਕਾਰਮਈ ਮਨ ਨੂੰ ਪ੍ਰਕਾਸ਼ਮਈ ਮਨ ਦੁਆਰਾ ਮਾਰਿਆ ਜਾ ਸਕਦਾ ਹੈ । ਬੁੱਧੀ ਜਦੋਂ ਸਹੀ ਮਾਰਗ ਨੂੰ ਛਡ ਕੇ ਕੁਰਾਹੇ ਪੈਂਦੀ ਹੈ ਜਾਂ ਕਲਿਆਣਕਾਰੀ ਮਾਰਗ ਦੀ ਥਾਂ ਵਿਨਾਸ਼ਕਾਰੀ ਮਾਰਗ ਉਤੇ ਅਗੇ ਵਧਦੀ ਹੈ ਤਾਂ ਉਹ ‘ ਕੁਬੁੱਧੀ’ ਅਖਵਾਉਂਦੀ ਹੈ ਅਤੇ ਜਦੋਂ ਉਹ ਵਾਸਤਵਿਕ ਮਾਰਗ ਦੀ ਪਛਾਣ ਕਰਕੇ ਜਿਗਿਆਸੂ ਨੂੰ ਉਸ ਉਤੇ ਤੋਰਦੀ ਹੈ ਤਾਂ ਉਸ ਦਸ਼ਾ ਵਿਚ ਉਹ ‘ ਸੁਬੁੱਧੀ’ ਹੈ । ਉਹ ਸਹੀ-ਗ਼ਲਤ ਦਾ ਨਿਰਣਾ ਕਰਨ ਵਿਚ ਸਮਰਥ ਹੋ ਜਾਂਦੀ ਹੈ । ਇਸ ਬਿਰਤੀ ਨੂੰ ਹੀ ‘ ਬਿਬੇਕ’ ਕਿਹਾ ਜਾਂਦਾ ਹੈ । ਸਿੱਖ ਜਗਤ ਦੀ ਇਹ ਬਹੁ-ਚਰਚਿਤ ਬਿਰਤੀ ਹੈ ।

‘ ਬਿਬੇਕ’ ਦੀ ਪ੍ਰਾਪਤੀ ਗੁਰੂ ਦੁਆਰਾ ਸੰਭਵ ਹੁੰਦੀ ਹੈ । ਇਹ ਸਭ ਕੁਝ ਧੁਰ ਦਰਗਾਹ ਤੋਂ ਮਸਤਕ ਉਤੇ ਲਿਖਿਆ ਆਉਂਦਾ ਹੈ— ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ( ਗੁ.ਗ੍ਰੰ.711 ) । ਬਿਬੇਕ ਬੁੱਧੀ ਨਾਲ ਦੁਬਿਧਾ ਖ਼ਤਮ ਹੋ ਜਾਂਦੀ ਹੈ ਅਤੇ ਸਾਧਕ ਬ੍ਰਹਮ ਵਿਚ ਪੂਰੀ ਤਰ੍ਹਾਂ ਮਗਨ ਹੋ ਕੇ ਅਧਿਆਤਮਿਕ ਭਵਿਸ਼ ਉਜਲਾ ਕਰ ਲੈਂਦਾ ਹੈ । ਬਿਬੇਕ ਬੁੱਧੀ ਵਾਲਾ ਸਾਧਕ ਪ੍ਰੇਮ-ਭਗਤੀ ਵਿਚ ‘ ਸੁਹਾਗਣਇਸਤਰੀ ਵਰਗਾ ਹੈ । ਇਹੀ ਗੁਰਮੁਖ ਦੀ ਅਵਸਥਾ ਹੈ । ਅਜਿਹੇ ਪਤੀ ਦੀ ਸਰਪ੍ਰਸਤੀ ਵੇਲੇ ਭਲਾ ਦੁਹਾਗਣ ਦੀ ਅਵਸਥਾ ਕਿਵੇਂ ਪੈਦਾ ਹੋ ਸਕਦੀ ਹੈ— ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਆਵੈ ( ਗੁ.ਗ੍ਰੰ.476 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3100, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਬਿਬੇਕ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਿਬੇਕ * ( ਸੰ. । ਸੰਸਕ੍ਰਿ਼ਤ ਵਿਵੇਕ : ) ਵਸਤੂ ਦੇ ਸ੍ਵਰੂਪ ਦਾ ਯਥਾਰਥ ਨਿਰਣਯ ਜੋ ਉਸਦੀ ਜ਼ਾਹਰੀ ਸ਼ਕਲ ਤੋਂ ਨਹੀਂ , ਪਰ ਉਸ ਦੇ ਗੁਣਾਂ ਤੇ ਖਾਸੀਅਤਾਂ ਦੇ ਵੀਚਾਰ ਤੋਂ ਕੀਤਾ ਜਾਏ । ਧਾਰਮਕ ਵੀਚਾਰ ਵਿਚ ਦ੍ਰਿਸ਼ਟਮਾਨ ਦਾ ਬ੍ਰਹਮ ਤੋਂ ਨਿਰਣਾ ਕਰ ਲੈਣਾ , ਮਾਯਾ ਤੋਂ ਆਤਮ ਤੱਤ ਵਸਤ ਦਾ ਨਿਰਣਾ ਕਰ ਲੈਣਾ , ਅਸੱਤ ਤੋਂ ਸੱਤ ਦਾ ਨਿਰਣਾ ਕਰ ਲੈਣਾ ਆਦਿਕ ਅਰਥ ਲਏ ਜਾਂਦੇ ਹਨ । ਯਥਾ-‘ ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ’ ।

----------

* ਜੋ ਸਿਖ ਲੋਕ ਹਿੰਦੂ ਬ੍ਰਹਮਚਾਰੀ ਦੀ ਤਰ੍ਹਾਂ ਆਪ ਰੋਟੀ ਪਕਾਕੇ ਖਾਂਦੇ ਤੇ ਖਾਨ ਪਾਨ ਪਹਿਰਾਨ ਬੜੀ ਸੇਧ ਦਾ ਕਰਕੇ ਆਪਣੇ ਆਪਨੂੰ ਬਿਬੇਕੀ ਕਹਿੰਦੇ ਹਨ , ਬਿਬੇਕ ਦਾ ਇਹ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਆਯਾ । ਹਾਂ ਪੰਥ ਵਿਚ ਬਿਬੇਕੀ ਦਾ ਅਰਥ-ਰਹਿਤ ਮ੍ਰਿਯਾਦਾ ਦਾ ਪੂਰਾ ਤੇ ਹਕ ਅਨਹਕ ਦਾ ਪਛਾਣੂ ਤੇ ਨਾਮ ਜਪਣ ਵਾਲੇ ਤੇ ਨਾ ਜਪਣ ਵਾਲੇ ਦੇ ਸੰਗ ਕੁਸੰਗ ਦੀ ਤਾਸੀਰ ਨੂੰ ਸਮਝਣ ਵਾਲਾ-ਲਿਆ ਜਾਂਦਾ ਰਿਹਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.