ਬਿਰੋਧ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਰੋਧ (ਸੰ.। ਸੰਸਕ੍ਰਿਤ ਵਿਰੋਧ) ੧. ਰੁਕਾਵਟ ਪਾਣ ਦਾ ਭਾਵ। ਉਲਟਾਉ ਕਰਨਾ। ਸ਼ਤ੍ਰੁਤਾ। ਵੈਰ। ਯਥਾ-‘ਬੈਰ ਬਿਰੋਧ ਕਾਮ ਕ੍ਰੋਧ ਮੋਹ ’।
੨. ਕਿਸੇ ਸ਼ੈ ਦੇ ਅਭਾਵ ਨਾਲ ਜੋ ਵਾਂਛਤ ਰਸ ਤੋਂ ਉਲਟ ਅਵਸਥਾ ਪੈਦਾ ਹੋ ਜਾਵੇ। ਯਥਾ-‘ਪਿਰੁ ਘਰਿ ਨਹੀ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ’। ਕਿਉਂਕਿ ਚੇਤ, ਭਵਰ, ਫੁਲ , ਕੋਕਿਲ ਸਾਰੇ ਸਾਮਾਨ ਤਾਂ ਰਸ ਪੈਦਾ ਕਰਦੇ ਹਨ ਤੇ ਬਿਰਹੋਂ ਨੇ ਕੁਰੱਸ ਪੈਦਾ ਕਰ ਦਿੱਤਾ ਹੈ, ਹੁਣ ਏਹ ਸਾਰੇ ਰੱਸ ਉਦੀਪਨ ਕਰਨ ਵਾਲੇ ਸਾਮਾਨ ਉਲਟਾ ਭਾਵ -ਉਦ ਸੀ- ਪੈਦਾ ਕਰ ਰਹੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First