ਬਿਲਾਸਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਿਲਾਸਪੁਰ (ਕਸਬਾ): ਹਰਿਆਣਾ ਪ੍ਰਦੇਸ਼ ਦੇ ਯਮਨਾਨਗਰ ਜ਼ਿਲ੍ਹੇ ਦਾ ਇਕ ਕਸਬਾ ਜੋ ਜਗਾਧਰੀ ਤੋਂ 16 ਕਿ.ਮੀ. ਦੀ ਦੂਰੀ ਉਤੇ ਕਪਾਲ-ਮੋਚਨ ਤੀਰਥ ਕੋਲ ਵਸਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੰਨ 1688 ਈ. ਵਿਚ ਕਪਾਲ-ਮੋਚਨ ਅੰਦਰ ਲਗਭਗ ਡੇਢ ਮਹੀਨਾ ਰਹੇ , ਤਾਂ ਉਸ ਠਹਿਰ ਦੌਰਾਨ ਇਸ ਕਸਬੇ ਵਿਚ ਵੀ ਥੋੜੀ ਦੇਰ ਲਈ ਆਏ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪਹਿਲਾਂ ਮੰਜੀ ਸਾਹਿਬ ਬਣਾਇਆ ਗਿਆ। ਬਾਦ ਵਿਚ ਗੁਰਦੁਆਰੇ ਦੀ ਵਰਤਮਾਨ ਇਮਾਰਤ ਉਸਾਰੀ ਗਈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ ਅਤੇ ਇਸ ਦੀ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2647, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.