ਬਿਵਸਥਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਵਸਥਾ (ਸੰ.। ਸੰਸਕ੍ਰਿਤ ਵ੍ਯਵਸਥਾ) ੧. ਹਾਲਤ। ਯਥਾ-‘ਅਚੇਤ ਬਿਵਸਥਾ ਮਹਿ ਲਪਟਾਨੈ’।
੨. (ਸੰ.। ਸੰਸਕ੍ਰਿਤ ਵਯਸੑ=ਉਮਰਾ) ਉਮਰਾ*। ਯਥਾ-‘ਬਾਲ ਬਿਵਸਥਾ ਬਾਰਿਕੁ ਅੰਧ’। ਤਥਾ-‘ਤ੍ਰਿਤੀਅ ਬਿਵਸਥਾ ਸਿੰਚੇ ਮਾਇ’।
----------
* ਸੰਸਕ੍ਰਿਤ ਪਦ -ਵ੍ਯਵਸਥਾ- ਦੇ ਅਰਥ ਹਨ, ਕਾਨੂੰਨ ਦੇ ਮਸਲਿਆਂ ਦਾ ਆਇਦ ਕਰਨਾ, ੨. ਦੂਰ ਰੱਖਣਾ, ੩. ਇਕਰਾਰ , ਠੇਕਾ। ਆਮ ਬੋਲ ਚਾਲ ਵਿਚ ਬਿਵਸਥਾ ਦੇ ਅਰਥ ਹਾਲਤ ਤੋਂ ਬੀ ਲੈਂਦੇ ਹਨ, ਕਿਸੇ ਮੁਸ਼ਕਲ ਸ਼ੈ ਦੇ ਅਣ-ਮਿਲਦੇ ਅਰਥਾਂ ਨੂੰ ਸੁਲਝਾ ਕੇ ਠੀਕ ਬੰਨ੍ਹ ਦੇਣ ਨੂੰ ਭੀ ਕਹਿੰਦੇ ਹਨ, ਜਿਵੇਂ=ਅਰਥ ਦੀ ਬਿਵਸਥਾ ਲਾਉਣਾ-ਹੋ ਸਕਦਾ ਹੈ ਕਿ ਬਿਵਸਥਾ ਬਣਿਆ ਹੈ, ਐਉਂ- ਵਯਸੑ=ਉਮਰਾ। ਵਯਸਥ: = ਵਿਚਲੀ ਉਮਰਾ। ਵਯੋ’ ਵਸਥਾੑ=ਉਮਰ ਦੇ ਦਰਜੇ ਜਾਂ ਹਾਲਤਾਂ ਜੋ ਤ੍ਰੈ ਹਨ- ਬਾਲਤ੍ਵ, ਤਰੁਣਤ੍ਵ, ਵਿਧਤ੍ਵ। ਵਯੋ’ ਵਸਥ: ਤੋਂ ਪੰਜਾਬੀ , ਬਿਵਸਥਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First