ਬਿਹਾਗੜਾ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਿਹਾਗੜਾ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਦੋ ਚਉਪਦੇ , 15 ਛੰਤ ਅਤੇ ਇਕ ਵਾਰ ਮ. ੪ ਸ਼ਾਮਲ ਹੈ ।

ਚਉਪਦੇ ਪ੍ਰਕਰਣ ਦੇ ਦੋ ਚਉਪਦਿਆਂ ਵਿਚੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਦਾ ਹੈ ਜੋ ਚਾਰ ਪਦਿਆਂ ਦਾ ਸਮੁੱਚ ਹੈ । ਇਸ ਵਿਚ ਗੁਰੂ ਜੀ ਨੇ ਵਿਸ਼ਿਆਂ/ਵਾਸਨਾਵਾਂ ਨੂੰ ਤਿਆਗ ਕੇ ਸਾਧ-ਸੰਗਤਿ ਵਿਚ ਜਾਣ ਦਾ ਉਪਦੇਸ਼ ਦਿੱਤਾ ਹੈ । ਦੂਜਾ ਚਉਪਦਾ ਗੁਰੂ ਤੇਗ ਬਹਾਦਰ ਜੀ ਦਾ ਲਿਖਿਆ ਹੈ ਜੋ ਸਰੂਪ ਵਜੋਂ ਤ੍ਰਿਪਦਾ ਹੈ । ਇਸ ਵਿਚ ਗੁਰੂ ਜੀ ਨੇ ਅਨੇਕ ਪਾਸਾਰਾਂ ਵਾਲੇ ਸੰਸਾਰਦੀ ਅਨੇਕਤਾ ਪਿਛੇ ਇਕੋ ਪਰਮਾਤਮਾ ਦੀ ਸ਼ਕਤੀ ਦਾ ਸੰਚਾਰ ਦਸਿਆ ਹੈ ।

ਕੁਲ 15 ਛੰਤਾਂ ਵਿਚੋਂ ਛੇ ਗੁਰੂ ਰਾਮਦਾਸ ਜੀ ਦੇ ਲਿਖੇ ਹਨ । ਇਹ ਸਾਰੇ ਚਾਰ ਚਾਰ ਪਦਿਆਂ ਦੇ ਜੁਟ ਹਨ । ਇਨ੍ਹਾਂ ਦੇ ਆਖੀਰ ਉਤੇ ‘ ਛਕਾ ੧’ ਲਿਖ ਕੇ ਇਸ ਨੂੰ ਇਕ ਵਰਗ ਬਣਾਇਆ ਗਿਆ ਹੈ । ਇਹ ਸਾਰੇ ਆਪਣੀ ਜਿੰਦੜੀ ਨੂੰ , ਭਾਵ ਆਪਣੇ ਆਪ ਨੂੰ , ਸੰਬੋਧਨ ਕੀਤੇ ਗਏ ਹਨ । ਗੁਰੂ ਅਰਜਨ ਦੇਵ ਜੀ ਦੇ ਰਚੇ ਨੌਂ ਛੰਤਾਂ ਵਿਚ ਅੱਠ ਚਾਰ ਚਾਰ ਪਦਿਆਂ ਦੇ ਸਮੁੱਚ ਹਨ ਅਤੇ ਇਕ ਪੰਜ ਪਦਿਆਂ ਦਾ ਹੈ । ਇਨ੍ਹਾਂ ਵਿਚ ਗੁਰੂ ਜੀ ਨੇ ਜਿਗਿਆਸੂ ਨੂੰ ਸਮਝਾਇਆ ਹੈ ਕਿ ਜੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਇੱਛਾ ਹੋਵੇ ਤਾਂ ਪਹਿਲਾਂ ਗੁਰੂ ਦੀ ਸ਼ਰਣ ਵਿਚ ਜਾਣਾ ਚਾਹੀਦਾ ਹੈ ।

‘ ਬਿਹਾਗੜੇ ਕੀ ਵਾਰ ਮਹਲਾ ੪’ ਬਾਰੇ ਵਖਰਾ ਇੰਦਰਾਜ ਵੇਖੋ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 697, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.