ਬੁਲਿਟ ਅਤੇ ਨੰਬਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bullets and Numbers

ਲਿਸਟ (ਸੂਚੀ) ਨੂੰ ਸੁੰਦਰ ਅਤੇ ਆਕਰਸ਼ਕ ਬਣਾਉਣ ਲਈ ਇਸ ਵਿੱਚ ਬੁਲਿਟ ਅਤੇ ਨੰਬਰ ਭਰੇ ਜਾਂਦੇ ਹਨ। ਆਓ ਲਿਸਟ ਵਿੱਚ ਬੁਲਿਟ ਜਾਂ ਨੰਬਰ ਲਗਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣੀਏ :

ਫਾਰਮੈਟ ਮੀਨੂ ਰਾਹੀਂ ਬੁਲਿਟ ਅਤੇ ਨੰਬਰ ਲਗਾਉਣਾ (Using Format Menu)

1. ਲਿਸਟ (ਸੂਚੀ) ਦੀ ਚੋਣ ਕਰੋ

2. Format > Bullets and Numbers ਮੀਨੂ ਉੱਤੇ ਕਲਿੱਕ ਕਰੋ। ਇਕ ਡਾਈਲਾਗ ਬਾਕਸ ਨਜ਼ਰ ਆਵੇਗਾ।

3. ਬੁਲਿਟ ਲਗਾਉਣ ਲਈ Bulleted ਉੱਤੇ ਕਲਿੱਕ ਕਰੋ ਤੇ ਬੁਲਿਟ ਸਟਾਈਲ ਦੀ ਚੋਣ ਕਰ ਲਓ।

4. ਨੰਬਰ ਲਗਾਉਣ ਲਈ Numbered ਟੈਬ ਉੱਤੇ ਕਲਿੱਕ ਕਰੋ ਤੇ ਨੰਬਰ ਸਟਾਈਲ ਦੀ ਚੋਣ ਕਰ ਲਓ।

5. OK ਬਟਨ ਉੱਤੇ ਕਲਿੱਕ ਕਰੋ।

ਫਾਰਮੈਟਿੰਗ ਟੂਲ ਬਾਰ ਰਾਹੀਂ ਬੁਲਿਟ ਅਤੇ ਨੰਬਰ ਲਗਾਉਣਾ (Using Formatting Toolbar)

ਫਾਰਮੈਟਿੰਗ ਟੂਲ ਬਾਰ ਦੀ ਮਦਦ ਨਾਲ ਬੁਲਿਟ ਅਤੇ ਨੰਬਰ ਨੂੰ ਬੜੀ ਅਸਾਨੀ ਨਾਲ ਦਾਖ਼ਲ ਕੀਤਾ ਜਾ ਸਕਦਾ ਹੈ। ਬੁਲਿਟ ਜਾਂ ਨੰਬਰ ਲਗਾਉਣ ਲਈ ਫਾਰਮੈਟਿੰਗ ਟੂਲ ਬਾਰ ਦੇ ਬੁਲਿਟਸ ਜਾਂ ਨੰਬਰਜ਼ ਬਟਨਾਂ ਉੱਤੇ ਕਲਿੱਕ ਕੀਤਾ ਜਾਂਦਾ ਹੈ।

ਤਰੀਕਾ :

1. ਲਿਸਟ ਨੂੰ ਸਿਲੈਕਟ ਕਰੋ।

2. ਨੰਬਰ ਲਗਾਉਣ ਲਈ ''ਨੰਬਰਜ਼'' ਅਤੇ ਬੁਲਿਟ ਲਗਾਉਣ ਲਈ ''ਬੁਲਟਸ'' ਬਟਨ ਉੱਤੇ ਕਲਿੱਕ ਕਰੋ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.