ਬੇਣੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੇਣੀ (ਸੰ.। ਦੇਸ਼ ਭਾਸ਼ਾ) ੧. ਇਕ ਭਗਤ ਜੀ ਦਾ ਨਾਉਂ ਹੈ। ਯਥਾ-‘ਬੇਣੀ ਕਹੈ ਸੁਨਹੁ ਰੇ ਭਗਤਹੁ’।

੨. (ਸੰਸਕ੍ਰਿਤ ਤ੍ਰਿ+ਬੇਣੀ=ਮੇਢੀ, ਗੁਤ ਭਾਵ ਨਦੀ) ਗੰਗਾ , ਜਮਨਾ ਸਰਸ੍ਵਤੀ ਦੇ ਮਿਲਣ ਦੀ ਥਾਂ। ਭਾਵ ਵਿਚ ਇੜਾ ਪਿੰਗਲਾ ਸੁਖਮਨਾ ਦੇ ਮਿਲਣ ਦੀ ਥਾਂ, ਦਸਮ ਦੁਆਰ। ਯਥਾ-‘ਬੇਣੀ ਤੇ ਸੰਗਮ ਸਤ ਸਤੇ’। ਤਥਾ-‘ਗੰਗ ਜਮੁਨ ਤਹ ਬੇਣੀ ਸੰਗਮ’। ਦੇਖੋ , ‘ਬੇਣੀ ਸੰਗਮੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 538, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਬੇਣੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬੇਣੀ : ਇਹ ਲਾਹੌਰ ਜ਼ਿਲ੍ਹੇ (ਪਾਕਿਸਤਾਨ) ਦੇ ਚੂਹਣੀਆਂ ਪਿੰਡ ਦਾ ਵਸਨੀਕ ਇਕ ਪੰਡਿਤ ਸੀ ਜੋ ਦਿਗਵਿਜਯ ਕਰਦਾ ਫਿਰਦਾ ਸੀ। ਜਦੋਂ ਇਹ ਗੋਇੰਦਵਾਲ ਸਾਹਿਬ ਆਇਆ ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰ ਕੇ ਇਹ ਆਪਣਾ ਵਿਦਿਆ ਹੰਕਾਰ ਛਡ ਕੇ ਗੁਰੂ ਜੀ ਦਾ ਸਿੱਖ ਬਣ ਗਿਆ। ਬਾਅਦ ਵਿਚ ਇਹ ਇਕ ਚੰਗਾ ਪ੍ਰਚਾਰਕ ਸਿੱਧ ਹੋਇਆ। ਗੁਰੂ ਜੀ ਨੇ ਇਸ ਨੂੰ ਮੰਜੀ ਬਖ਼ਸ਼ੀ। ਕਈ ਇਤਿਹਾਸਕਾਰਾਂ ਨੇ ਇਸ ਦਾ ਨਾਂ ਬੇਣੀ ਮਾਧੋ ਵੀ ਲਿਖਿਆ ਹੈ। ਇਸ ਦੇ ਬੰਸ ਵਿਚੋਂ ਹਰਿਦਿਆਲ ਇਕ ਉੱਘਾ ਕਵੀ ਹੋਇਆ ਹੈ ਜਿਸ ਨੇ ਸਾਰਕੁਤਾਵਲੀ ਅਤੇ ਵੈਰਾਗਸ਼ਤਕ ਦਾ ਉਲਥਾ ਕੀਤਾ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-09-11-28-33, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 886

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.