ਬੋਹੜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੋਹੜ (ਨਾਂ,ਪੁ) ਨਿੱਕੀਆਂ ਨਿੱਕੀਆਂ ਬਰੀਕ ਗੋਲ੍ਹਾਂ ਲੱਗਣ ਵਾਲਾ ਬਹੁਤ ਨਿੱਕੇ ਬੀਜ ਦਾ ਵੱਡ- ਅਕਾਰਾ ਰੁੱਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੋਹੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੋਹੜ [ਨਾਂਪੁ] ਇੱਕ ਰੁੱਖ ਜਿਸ ਦੀਆਂ ਲੰਮੀਆਂ ਲੰਮੀਆਂ ਜਟਾਵਾਂ ਲਟਕਦੀਆਂ ਹਨ, ਬਰੋਟਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੋਹੜ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੋਹੜ : ਟਾਹਣੀਆਂ ਤੋਂ ਲਮਕਣ ਵਾਲੀਆਂ ਹਵਾਈ ਜੜ੍ਹਾਂ ਵਾਲੇ ਇਸ ਛਾਂਦਾਰ ਰੁੱਖ ਦਾ ਵਿਗਿਆਨਕ ਨਾਂ ਫ਼ਾਈਕਸ ਬੈਂਗਾਲੈਂਨਸਿਸ (Ficus bengalansis) ਅਤੇ ਇਹ ਮੋਰੇਸੀ (Moraceae) ਕੁਲ ਨਾਲ ਸਬੰਧਤ ਹੈ। ਇਸ ਨੂੰ ਬਰੋਟਾ, ਬਰਗਦ ਜਾਂ ਬੜ ਵੀ ਕਿਹਾ ਜਾਂਦਾ ਹੈ। ਇਸ ਰੁੱਖ ਨੂੰ ਸੜਕਾਂ ਦੇ ਕੰਢੇ ਜਾਂ ਪਿੰਡਾਂ ਦੀ ਸੱਥ ਵਿਚ ਆਮ ਤੌਰ ਤੇ ਉਗਾਇਆ ਜਾਂਦਾ ਹੈ। ਹਵਾਈ ਜੜ੍ਹਾਂ ਇਸ ਰੁੱਖ ਦੇ ਫੈਲੇ ਹੋਏ ਆਕਾਰ ਨੂੰ ਸਹਾਰਾ ਦਿੰਦੀਆਂ ਹਨ। ਇਸ ਦੇ ਪੱਤੇ ਕੁੰਡੇ ਸਿਰੇ ਵਾਲੇ ਅਤੇ ਚਮੜੇ ਵਰਗੇ ਹੁੰਦੇ ਹਨ ਜਿਹੜੇ ਪੱਕ ਕੇ ਲਾਲ ਰੰਗ ਦੇ ਹੋ ਜਾਂਦੇ ਹਨ। ਜੂਨ ਵਿਚ ਡੰਡੀ ਰਹਿਤ ਗੋਲ੍ਹਾਂ (ਫੁੱਲ) ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਹੜੀਆਂ ਸਤੰਬਰ ਵਿਚ ਪੱਕ ਕੇ ਲਾਲ ਹੋ ਜਾਂਦੀਆਂ ਹਨ।
ਇਸ ਦੀ ਲੱਕੜ ਖੂਹ ਦੀ ਮੌਣ, ਤੰਬੂਆਂ ਦੇ ਬਾਂਸ ਅਤੇ ਵਹਿੰਗੀ ਦੇ ਡੰਡੇ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਦੇ ਪੱਤੇ ਚਾਰੇ ਵਜੋਂ ਵਰਤੇ ਜਾਂਦੇ ਹਨ। ਛਿਲ ਕਬਜ਼ਕੁਸ਼ਾ ਹੁੰਦੀ ਹੈ ਅਤੇ ਪੇਚਸ਼ ਆਦਿ ਦੂਰ ਕਰਨ ਲਈ ਵਰਤੀ ਜਾਂਦੀ ਹੈ। ਇਸ ਦਾ ਦੁੱਧ (ਰਸ) ਕਮਰ ਦਾ ਦਰਦ, ਦੰਦ ਅਤੇ ਮਸੂੜੇ ਦਾ ਦਰਦ ਠੀਕ ਕਰਨ ਲਈ ਅਤੇ ਪੈਰਾਂ ਦੀਆਂ ਬਿਆਈਆਂ ਭਰਨ ਲਈ ਵਰਤਿਆ ਜਾਂਦਾ ਹੈ। ਹਵਾਈ ਜੜ੍ਹਾਂ ਪਿੱਤ ਵਿਕਾਰ ਅਤੇ ਜਿਗਰ ਦੀ ਸੋਜਸ਼ ਦੂਰ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਇਹ ਰੁੱਖ ਬੜੀ ਲੰਬੀ ਉਮਰ ਵਾਲਾ ਹੁੰਦਾ ਹੈ ਅਤੇ ਪਰੰਪਰਾ ਦਾ ਅਹਿਸਾਸ ਕਰਵਾਂਦਾ ਹੈ। ਇਸ ਲਈ ਇਸ ਨੂੰ ਸਤਿਕਾਰ ਵਜੋਂ ਬਾਬਾ ਬੋਹੜ ਕਿਹਾ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੇ ਲੋਕ ਵਿਸ਼ਵਾਸ਼ ਜੁੜੇ ਹੋਏ ਹਨ। ਇਸ ਦੀਆਂ ਗੋਲ੍ਹਾਂ ਖਾਣ ਨਾਲ ਉਮਰ ਲੰਬੀ ਹੋਈ ਮੰਨੀ ਜਾਂਦੀ ਹੈ । ਇਸ ਦੀ ਹਵਾਈ ਜੜ੍ਹ ਦਾ ਟੋਟਾ ਧਾਗੇ ਵਿਚ ਪਰੋ ਕੇ ਬੀਮਾਰ ਬਚੇ ਦੇ ਗਲ ਵਿਚ ਪਾਉਣ ਨਾਲ ਉਸ ਦੇ ਰਾਜ਼ੀ ਹੋਣ ਦੀ ਕਾਮਨਾ ਕੀਤੀ ਜਾਂਦੀ ਹੈ। ਪੁਰਾਣਾਂ ਅਨੁਸਾਰ ਇਸ ਰੁੱਖ ਹੇਠਾਂ ਵਿਸ਼ਨੂੰ ਜੀ ਦਾ ਜਨਮ ਹੋਇਆ ਸੀ। ਕਈ ਸੰਨਿਆਸੀ ਜੋਗੀ ਇਸ ਨੂੰ ਸ਼ਿਵ ਜੀ ਦਾ ਸਰੂਪ ਮੰਨਦੇ ਹੋਏ ਇਸ ਹੇਠਾਂ ਸਮਾਧੀ ਲਗਾਉਂਦੇ ਹਨ।
ਪੁਰਾਣੇ ਸਮਿਆਂ ਵਿਚ ਬਾਣੀਏ ਬੋਹੜ ਹੇਠਾਂ ਨਿੱਕੇ ਨਿੱਕੇ ਮੰਦਰ ਉਸਾਰਦੇ ਸਨ ਅਤੇ ਆਪਣਾ ਸੌਦਾ ਵੇਚਣ ਲਈ ਸਜਾ ਕੇ ਰੱਖਦੇ ਸਨ। ਇਸ ਲਈ ਕਈ ਲੋਕ ਇਸ ਨੂੰ ‘ਬਾਣੀਏ ਦਾ ਦਰਖ਼ਤ’ ਵੀ ਕਹਿੰਦੇ ਹਨ।
ਪੰਜਾਬੀ ਦੀਆਂ ਕਈ ਬੁਝਾਰਤਾਂ, ਅਖੌਤਾਂ ਅਤੇ ਗੀਤਾਂ ਵਿਚ ਵੀ ਬੋਹੜ ਦਾ ਜ਼ਿਕਰ ਆਉਂਦਾ ਹੈ :–
ਗਲੀ ਵਿਚਾਲੇ ਥੜੇ ਦੇ ਉੱਤੇ ਬਾਬਾ ਬੈਠਾ ਬੁੱਕਲ ਮਾਰੀ,
ਵਿਚ ਕਲਾਵੇ ਚੁਕੀ ਹੋਈ ਪੁੱਤਰ ਪੋਤਰਿਆਂ ਦੀ ਖਾਰੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-09-12-07-29, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਗੁ. ਪੋ. -ਡਾ. ਸ਼ਰਮਾ ; ਗ. ਇੰ. ਮੈ. ਪ. ; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First