ਬੰਧੇਜੀ ਭਾਵਾਂਸ਼ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਬੰਧੇਜੀ ਭਾਵਾਂਸ਼ : ਇਹ ਸੰਕਲਪ ਭਾਵਾਂਸ਼-ਵਿਉਂਤ ਵਿਚ ਵਰਤਿਆ ਜਾਂਦਾ ਹੈ । ਰੂਪਵਾਦੀ ਵਿਆਕਰਨਕਾਰ ਭਾਵਾਂਸ਼ ਨੂੰ ਛੋਟੀ ਤੋਂ ਛੋਟੀ ਵਿਆਕਰਨਕ ਇਕਾਈ ਮੰਨਦੇ ਹਨ । ਪਰੰਪਰਾਵਾਦੀ ਵਿਆਕਰਨਕਾਰ ਸ਼ਬਦ ਨੂੰ ਵਿਆਕਰਨ ਦੀ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ । ਇਕ ਸ਼ਬਦ ਦੀ ਬਣਤਰ ਵਿਚ ਇਕ ਜਾਂ ਇਕ ਤੋਂ ਵਧੇਰੇ ਭਾਵਾਂਸ਼ ਵਿਚਰਦੇ ਹਨ । ਭਾਵਾਂਸ਼ ਅੱਗੋਂ ਦੋ ਪਰਕਾਰ ਦੇ ਹੁੰਦੇ ਹਨ : ( i ) ਸੁਤੰਤਰ ਭਾਵਾਂਸ਼ ਅਤੇ ( ii ) ਬੰਧੇਜੀ ਭਾਵਾਂਸ਼ । ਸੁਤੰਤਰ ਭਾਵਾਂਸ਼ ਸ਼ਬਦ ਵਜੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ ਪਰ ਬੰਧੇਜੀ ਭਾਵਾਂਸ਼ ਕਿਸੇ ਦੂਜੇ ਭਾਵਾਂਸ਼ ’ ਤੇ ਨਿਰਭਰ ਕਰਦੇ ਹਨ ਜਿਵੇਂ : ‘ ਬੇਸਮਝੀ’ ਸ਼ਬਦ ਵਿਚ ‘ ਬੇ’ ( ਬੰਧੇਜੀ ) ਸਮਝ ( ਸੁਤੰਤਰ ) ਅਤੇ ‘ ਈ’ ( ਬੰਧੇਜੀ ) ਹਨ । ਬੰਧੇਜੀ ਭਾਵਾਂਸ਼ਾਂ ਨੂੰ ਵਧੇਤਰਾਂ ਵਜੋਂ ਵੀ ਵੰਡਿਆ ਜਾਂਦਾ ਹੈ । ਪੰਜਾਬੀ ਵਿਚ ਵਧੇਤਰ ਦੋ ਪਰਕਾਰ ਦੇ ਹਨ ਅਗੇਤਰ ਅਤੇ ਪਿਛੇਤਰ ( ਵੇਖੋ ਵਧੇਤਰ ) ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 871, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.