ਬੰਧੇਜੀ ਭਾਵਾਂਸ਼ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਬੰਧੇਜੀ ਭਾਵਾਂਸ਼: ਇਹ ਸੰਕਲਪ ਭਾਵਾਂਸ਼-ਵਿਉਂਤ ਵਿਚ ਵਰਤਿਆ ਜਾਂਦਾ ਹੈ। ਰੂਪਵਾਦੀ ਵਿਆਕਰਨਕਾਰ ਭਾਵਾਂਸ਼ ਨੂੰ ਛੋਟੀ ਤੋਂ ਛੋਟੀ ਵਿਆਕਰਨਕ ਇਕਾਈ ਮੰਨਦੇ ਹਨ। ਪਰੰਪਰਾਵਾਦੀ ਵਿਆਕਰਨਕਾਰ ਸ਼ਬਦ ਨੂੰ ਵਿਆਕਰਨ ਦੀ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਨ। ਇਕ ਸ਼ਬਦ ਦੀ ਬਣਤਰ ਵਿਚ ਇਕ ਜਾਂ ਇਕ ਤੋਂ ਵਧੇਰੇ ਭਾਵਾਂਸ਼ ਵਿਚਰਦੇ ਹਨ। ਭਾਵਾਂਸ਼ ਅੱਗੋਂ ਦੋ ਪਰਕਾਰ ਦੇ ਹੁੰਦੇ ਹਨ : (i) ਸੁਤੰਤਰ ਭਾਵਾਂਸ਼ ਅਤੇ (ii) ਬੰਧੇਜੀ ਭਾਵਾਂਸ਼। ਸੁਤੰਤਰ ਭਾਵਾਂਸ਼ ਸ਼ਬਦ ਵਜੋਂ ਵਿਚਰਨ ਦੀ ਸਮਰੱਥਾ ਰੱਖਦੇ ਹਨ ਪਰ ਬੰਧੇਜੀ ਭਾਵਾਂਸ਼ ਕਿਸੇ ਦੂਜੇ ਭਾਵਾਂਸ਼ ’ਤੇ ਨਿਰਭਰ ਕਰਦੇ ਹਨ ਜਿਵੇਂ : ‘ਬੇਸਮਝੀ’ ਸ਼ਬਦ ਵਿਚ ‘ਬੇ’ (ਬੰਧੇਜੀ) ਸਮਝ (ਸੁਤੰਤਰ) ਅਤੇ ‘ਈ’ (ਬੰਧੇਜੀ) ਹਨ। ਬੰਧੇਜੀ ਭਾਵਾਂਸ਼ਾਂ ਨੂੰ ਵਧੇਤਰਾਂ ਵਜੋਂ ਵੀ ਵੰਡਿਆ ਜਾਂਦਾ ਹੈ। ਪੰਜਾਬੀ ਵਿਚ ਵਧੇਤਰ ਦੋ ਪਰਕਾਰ ਦੇ ਹਨ ਅਗੇਤਰ ਅਤੇ ਪਿਛੇਤਰ (ਵੇਖੋ ਵਧੇਤਰ)।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First