ਬੰਸਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਸਰੀ [ਨਾਂਇ] ਬੁੱਲਾਂ ਨਾਲ਼ ਲਾ ਕੇ ਫੂਕ ਨਾਲ਼ ਵਜਾਉਣ ਵਾਲ਼ਾ ਇੱਕ ਸਾਜ਼, ਮੁਰਲੀ, ਵੰਝਲੀ , ਬੰਸੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੰਸਰੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬੰਸਰੀ : ਭਾਰਤੀ ਸਾਜ਼ਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਜਾਂਦਾ ਹੈ। ਤੱਤ ਸਾਜ਼, ਅਵਨਧ ਸਾਜ਼, ਸੁਸ਼ਿਰ ਸਾਜ਼ ਤੇ ਘਣ ਸਾਜ਼। ਬੰਸਰੀ ਇਨ੍ਹਾਂ ਵਿਚੋਂ ਸੁਸ਼ਿਰ ਸਾਜ਼ ਅਧੀਨ ਆਉਂਦੀ ਹੈ। ਸੁਸ਼ਿਰ ਸਾਜ਼ਾਂ ਵਿਚ ਸਭ ਤੋਂ ਪ੍ਰਾਚੀਨ ਸਾਜ਼ ਬੰਸਰੀ, ਬੇਣੂ ਤੇ ਮੁਰਲੀ ਹਨ। ਬੰਸਰੀ ਸਾਜ਼ ਦਾ ਪ੍ਰਮੁੱਖ ਵਾਦਕ ਭਗਵਾਨ ਕ੍ਰਿਸ਼ਨ ਨੂੰ ਮੰਨਿਆ ਜਾਂਦਾ ਹੈ। ਇਸ ਵਕਤ ਦੇ ਸਾਜ਼ਾਂ ਨੂੰ ਫੂਕ ਜਾਂ ਹਵਾ ਰਾਹੀਂ ਵਜਾਇਆ ਜਾਂਦਾ ਹੈ।

ਬੰਸਰੀ, ਆਮ ਤੌਰ ਤੇ ਬਾਂਸ ਦੀ ਇਕ ਪਤਲੀ ਨਲੀ ਜਿਸ ਦੀ ਲੰਬਾਈ ਨਿਸ਼ਚਿਤ ਹੁੰਦੀ ਹੈ, ਇਕ ਸਿੱਧੀ ਰੇਖਾ ਵਿਚ 6 ਤੋਂ  8 ਤਕ ਸੁਰਾਖ਼ ਕਰਕੇ ਬਣਾਈ ਜਾਂਦੀ ਹੈ। ਇਹ ਸੁਰਾਖ਼ ਨਲੀ ਦੇ ਦੂਜੇ ਪਾਸੇ ਬੰਦ ਹੁੰਦੇ ਹਨ। ਵਜਾਉਣ ਵੇਲੇ ਬੰਸਰੀ ਨੂੰ ਇਕ ਪਾਸੇ ਕਰਕੇ ਦੋਵਾਂ ਹੱਥਾਂ ਵਿਚ ਫੜ ਕੇ ਸੁਰਾਖਾਂ ਤੇ ਉਂਗਲਾਂ ਰਖੀਆਂ ਜਾਂਦੀਆਂ ਹਨ ਤੇ ਪਹਿਲੇ ਸੁਰਾਖ ਰਾਹੀਂ ਹਵਾ ਅੰਦਰ ਭੇਜਣ ਲਈ ਬੁੱਲਾਂ ਨਾਲ ਲਾਇਆ ਜਾਂਦਾ ਹੈ। ਸਾਹ ਦੇ ਨਿਯੰਤਰਣ ਨਾਲ ਬੰਸਰੀ ਵਿਚ ਫੂਕ ਮਾਰਨ ਤੇ ਸੁਰਾਖਾਂ ਨੂੰ ਉਂਗਲੀ ਦੇ ਪੋਰਾਂ ਨਾਲ ਦੱਬਣ ਤੇ ਖੁੱਲ੍ਹਾ ਛੱਡਣ ਦੇ ਤਾਲਮੇਲ ਨਾਲ ਇਸ ਵਿਚੋਂ ਬੇਮਿਸਾਲ ਮਧੁਰ ਧੁਨ ਨਿਕਲਦੀ ਹੈ। ਇਹ ਧੁਨ ਸ੍ਰੋਤਿਆਂ ਨੂੰ ਮੰਤਰ-ਮੁਗਧ ਕਰ ਦਿੰਦੀ ਹੈ।

ਪੰਜਾਬ ਦੀ ਅਜੋਕੀ ਗਾਇਕੀ ਵਿਚ ਇਸ ਸਾਜ਼ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-26-12-38-59, ਹਵਾਲੇ/ਟਿੱਪਣੀਆਂ: ਹ. ਪੁ. –ਹਿਮਾਚਲ ਕੇ ਲੋਕ ਨ੍ਰਿਤ-ਪ੍ਰੋ. ਹਰੀ ਰਾਮ ਜਸਟਾ : 112

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.