ਭਰਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਰਤੀ [ ਨਾਂਇ ] ਸੈਨਿਕ ਜਾਂ ਅਰਧਸੈਨਿਕ ਦਲ ਵਿੱਚ ਨਿਯੁਕਤੀ; ਭਰਨ ਲਈ ਵਰਤੀ ਜਾਣ ਵਾਲ਼ੀ ਵਸਤੂ; ਖ਼ਾਲੀ ਅਸਾਮੀ ਭਰਨ ਦੀ ਕਿਰਿਆ ਜਾਂ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਰਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Recruitment _ਭਰਤੀ : ਕਿਸੇ ਕੇਡਰ ਵਿਚ ਖ਼ਾਲੀ ਥਾਂ ਭਰਨ ਲਈ , ਨਿਯੁਕਤੀ ਤੋਂ ਪਹਿਲਾਂ ਦੀ ਕਾਰਵਾਈ । ਇਸ ਤਰ੍ਹਾਂ ਭਰਤੀ ਦਾ ਮਤਲਬ ਹੈ , ਚੋਣ ਕਰਨਾ , ਨਿਯੁਕਤੀ ਲਈ ਪਰਵਾਨ ਕਰਨਾ । ਬਸੰਤ ਲਾਲ ਬਨਾਮ ਪੰਜਾਬ ਰਾਜ ( ਏ ਆਈ ਆਰ 1969 ਪੰ. ਤੇ ਹ. 178 ) ਅਨੁਸਾਰ ਭਰਤੀ ਲਈ ਚੋਣ ਕਰਨਾ ਜਾਂ ਨਿਯੁਕਤੀ ਲਈ ਪਰਵਾਨ ਕਰਨਾ ਵਾਸਤਵਿਕ ਨਿਯੁਕਤੀ ਅਤੇ ਤੈਨਾਤੀ ਉਸ ਤੋਂ ਬਾਦ ਦਾ ਕੰਮ ਹੈ । ਉਸ ਕੇਸ ਅਨੁਸਾਰ ਨਿਯੁਕਤੀ ਦਾ ਮਤਲਬ ਹੈ ਕਿਸੇ ਵਿਅਕਤੀ ਨੂੰ ਕਿਸੇ ਖ਼ਾਸ ਅਹੁਦੇ ਤੇ ਤੈਨਾਤ ਕਰਨ ਦੇ ਕੰਮ ਨੂੰ ਨਿਯੁਕਤੀ ਕਿਹਾ ਜਾਂਦਾ ਹੈ , ਨ ਕਿ ਭਰਤੀ । ਗੁਰਦੇਵ ਸਿੰਘ ਗਿੱਲ ਬਨਾਮ ਪੰਜਾਬ ਰਾਜ ( 1968 ਐਸ ਐਲ ਆਰ 538 ) ਅਨੁਸਾਰ ਭਰਤੀ ਮੁਢਲਾ ਅਮਲ ਹੈ ਜਿਸ ਦੇ ਪਰਿਣਾਮ ਸਰੂਪ ਨਿਯੁਕਤੀ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਭਰਤੀ ਅਤੇ ਨਿਯੁਕਤੀ ਦੋ ਵਖ ਵਖ ਸੰਕਲਪ ਹਨ ਅਤੇ ਸਮਾਨਾਰਥਕ ਸ਼ਬਦ ਨਹੀਂ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1273, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.