ਭਾਗਲਪੁਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭਾਗਲਪੁਰ (ਨਗਰ): ਬਿਹਾਰ ਪ੍ਰਾਂਤ ਦਾ ਇਕ ਜ਼ਿਲ੍ਹਾ ਨਗਰ ਜੋ ਗੰਗਾ ਨਦੀ ਦੇ ਸੱਜੇ ਕੰਢੇ ਉਤੇ ਵਸਿਆ ਹੈ। ਸਥਾਨਕ ਰਵਾਇਤ ਅਨੁਸਾਰ ਗੁਰੂ ਤੇਗ ਬਹਾਦਰ ਜੀ ਸੰਨ 1666 ਈ. ਵਿਚ ਇਥੇ ਆਏ ਸਨ ਅਤੇ ਬੂੜ੍ਹਾਨਾਥ ਘਾਟ ਉਪਰ ਸਥਿਤ ਬੜੀ ਸੰਗਤ ਵਿਚ ਠਹਿਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਜੋਂ ਸੰਨ 1974 ਈ. ਵਿਚ ਜੋ ਸਮਾਰਕ ਬਣਾਇਆ ਗਿਆ, ਉਸ ਦਾ ਨਾਂ ‘ਗੁਰਦੁਆਰਾ ਬੜੀ ਸੰਗਤ ਸ੍ਰੀ ਗੁਰੂ ਤੇਗ ਬਹਾਦਰ ਜੀ ਚੌਕੀ ਸਾਹਿਬ’ ਰਖਿਆ ਗਿਆ ਹੈ, ਕਿਉਂਕਿ ਇਸ ਗੁਰੂ-ਧਾਮ ਵਿਚ ਚੌਕੀ ਦੀ ਸ਼ਕਲ ਦੀ ਇਕ ਸ਼ਿਲਾ ਹੈ ਜਿਸ ਉਤੇ ਬੈਠ ਕੇ ਗੁਰੂ ਜੀ ਇਸ਼ਨਾਨ ਕਰਦੇ ਸਨ। ਮਸਿਆ ਵਾਲੇ ਦਿਨ ਇਥੇ ਦੀਵਾਨ ਸਜਦਾ ਹੈ। ਇਸ ਦੀ ਵਿਵਸਥਾ ਇਥੋਂ ਦੇ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ’ ਦੀ ਕਮੇਟੀ ਦੁਆਰਾ ਕੀਤੀ ਜਾਂਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਭਾਗਲਪੁਰ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭਾਗਲਪੁਰ : ਬਿਹਾਰ ਪ੍ਰਾਂਤ ਦਾ ਇਕ ਪ੍ਰਸਿੱਧ ਨਗਰ ਹੈ ਜਿਹੜਾ ਕਲਕੱਤੇ ਤੋਂ 263 ਮੀਲ ਦੂਰ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਇਥੇ ਬਿਰਾਜੇ ਸਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-12-03-09, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.
ਵਿਚਾਰ / ਸੁਝਾਅ
Please Login First