ਭੂਮਿਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੂਮਿਕਾ [ ਨਾਂਇ ] ਕਿਸੇ ਪੁਸਤਕ ਦੀ ਮੂਲ ਲਿਖਤ ਤੋਂ ਪਹਿਲਾਂ ਦਰਜ ਲਿਖਤ ਅਥਵਾ ਲੇਖਕ ਆਦਿ ਬਾਰੇ ਕੁਝ ਸ਼ਬਦ , ਮੁਖ-ਬੰਧ; ਆਧਾਰ; ਰੋਲ ਅਦਾ ਕਰਨ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2532, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੂਮਿਕਾ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭੂਮਿਕਾ : ਵੇਖੋ ‘ ਉਥਾਨਿਕਾ’

ਉਥਾਨਿਕਾ :   ਕਿਸੇ ਪ੍ਰਸੰਗ ਨੂੰ  ਉੱਥਾਨ ( ਉਠਾਉਣ ਜਾਂ ਉਲੀਕਣ ) ਤੋਂ ਪਹਿਲਾਂ ਪੇਸ਼ ਕੀਤੇ ਗਏ ਵਿਆਖਿਆਤਮਕ ਪਿਛੋਕੜ ਨੂੰ ‘ ਉਥਾਨਿਕਾ’ ਆਖਦੇ ਹਨ ।   ਭੂਮਿਕਾ , ਦੀਬਾਚਾ ਜਾਂ ਤਮਹੀਦ ਇਸ ਦੇ ਸਮਾਨਾਰਥਕ ਸ਼ਬਦ ਹਨ , ਪਰ ਉਥਾਨਿਕਾ ਵਿਚ ਕਈ ਵਾਰ ਰਚਨਾ ਦੇ ਪ੍ਰੇਰਣਾ– ਪ੍ਰਸੰਗ ਨੂੰ ਜ਼ਿਆਦਾ ਵਿਸਤਾਰ ਦਿੱਤਾ ਜਾਂਦਾ ਹੈ । ਇਸ ਸ਼ਬਦ ਅਧਿਕਤਰ ਪੁਰਾਤਨ ਸਾਹਿੱਤ ਦੇ ਸੰਦਰਭ ਵਿਚ ਵਰਤਿਆ ਜਾਂਦਾ ਹੈ ।                                                                                                                                                                                                                                                                                                                                                                   [ ਸਹਾ. ਗ੍ਰੰਥ– – ਮ. ਕੋ. ]


ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.