ਭੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੱਟ ( ਨਾਂ , ਪੁ ) ਰਾਜਿਆਂ ਅਤੇ ਯੋਧਿਆਂ ਦਾ ਕੀਰਤੀ ਜਸ ਗਾਉਣ ਵਾਲਾ ਗਮੰਤਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੱਟ [ ਨਾਂਪੁ ] ਰਾਜੇ ਮਹਾਰਾਜੇ ਜਾਂ ਪਰਮਾਤਮਾ ਦਾ ਜੱਸ ਗਾਉਣ ਵਾਲ਼ਾ ਵਿਅਕਤੀ; ਬ੍ਰਾਹਮਣਾਂ ਦੀ ਇੱਕ ਗੋਤ; ਗਿਆਨਵਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੱਟ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭੱਟ : ‘ ਭੱਟ’ ਦੇ ਅਰਥ ਹਨ ਬੋਲਣਾ , ਚਰਚਾ ਕਰਨਾ , ਵਾਦ– ਵਿਵਾਦ ਕਰਨਾ ਜਾਂ ਭਾੜੇ ਅਥਵਾ ਕਿਰਾਏ ਪੁਰ ਲੈਣਾ । ਭਾੜੇ ’ ਤੇ ਲਿਆ ਹੋਇਆ ਸਿਪਾਹੀ ਜਾਂ ਯੋਧਾ ਵੀ ਭਟ ਅਖਵਾਉਂਦਾ ਹੈ । ਇਸ ਸ਼ਬਦ ਦੇ ਹੋਰ ਅਰਥ ਹਨ ਨੌਕਰ , ਕਿਰਾਇਆ ਜਾਂ ਭਾੜਾ ਆਦਿ । ‘ ਭ’ ਨੂੰ ਅਧਕ ( ¦ ) ਲਾ ਦੇਣ ਨਾਲ ਭਟ ਸ਼ਬਦ ‘ ਭੱਟ’ ਬਣ ਜਾਂਦਾ ਹੈ ਤੇ ਇਸ ਦੇ ਅਰਥ ਵੀ ਬਦਲ ਜਾਂਦੇ ਹਨ । ‘ ਭੱਟ’ ਦੇ ਅਰਥ ਹਨ ਉਹ ਕਵੀ ਜੋ ਕਿਸੇ ਦੀ ਉਸਤਤ ਦਾ ਗਾਇਨ ਕਰੇ ਜਾਂ ਉਸਤਤ ਦੀ ਕਵਿਤਾ ਪੜ੍ਹੇ । ਰਾਜ ਦਰਬਾਰ ਵਿਚ ਰਾਜਿਆਂ , ਮਹਾਰਾਜਿਆਂ , ਰਾਜ ਕੁਮਾਰਾਂ , ਸੂਰਬੀਰਾਂ ਤੇ ਯੋਧਿਆਂ ਦੀ ਕੀਰਤੀ ਨੂੰ ਕਾਵਿ ਵਿਚ ਗਾਉਣ ਵਾਲੇ ਭੱਟ ਅਖਵਾਉਂਦੇ ਹਨ । ਵੇਦ ਬਾਣੀ ਤੋਂ ਭਲੀ ਭਾਂਤ ਜਾਣੂੰ ਅਥਵਾ ਵੇਦਾਂ ਦੇ ਵੇਤਾ ਦੇ ਗਿਆਤਾ ਨੂੰ ਵੀ ਭੱਟ ਆਖਿਆ ਜਾਂਦਾ ਹੈ । ਵੇਦ– ਤੱਤ ਦਾ ਗਿਆਤਾ ਭੱਟ ਆਚਾਰਯ ਅਖਵਾਉਂਦਾ ਹੈ ।

                  ਆਦਿ– ਗ੍ਰੰਥ ਵਿਚ ਭੱਟਾਂ ਦੀ ਬਾਣੀ ਆਉਂਦੀ ਹੈ । ਇਹ ਉਨ੍ਹਾਂ ਲੋਕਾਂ ਦੀ ਬਾਣੀ ਹੈ ਜਿਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਦੀ ਸ਼ੋਭਾ ਤੇ ਵਡਿਆਈ ਵਿਚ ਕਾਵਿ ਉਚਾਰਿਆ ਅਥਵਾ ਗਾਇਆ । ‘ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ’ ਵਿਚ ਇਨ੍ਹਾਂ ਭੱਟਾਂ ਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਵੇਦਾਂ ਦਾ ਅਵਤਾਰ ਆਖ ਕੇ ਵਡਿਆਇਆ ਹੈ :

                                    ਇਕ ਇਕ ਵੇਦ ਚਤੁਰ ਵਪੁ ਧਾਰੇ , ਪ੍ਰਗਟ ਨਾਮ ਤਿਨ ਕਹੋਂ ਅਸੰਸ ।

                                    ਪਰਵ ਸਾਮ ਵੇਦ ਕੇ ਇਹ ਭੇ , ਮਥੁਰਾ ਜਾਲਪ ਬਲ ਹਰਬੰਸ

                                    ਪੁਨਿ ਰਿਗਵੇਦ ਕਲਯ ਜਲ ਨਲ ਤ੍ਰੈ , ਕਲ ਸਹਾਰ ਚੌਥੇ ਮਿਠਿ ਅੰਸ ।

                                    ਭਏ ਯਜੁਰ ਕੇ ਟਲਯ ਸਲਯ ਪੁਨਿ , ਜਲਯ ਭਲਯ ਉਪਜੇ ਦਿਜ ਬੰਸ ।

                                    ਬਹੁਤ ਅਥਰਵਣ ਕਾ ਸਰੁ ਕੀਰਤਿ , ਮਨਿ ਗਯੰਦ ਸਦ ਰੰਗ ਸੁਚਾਰ ।

                                    ਕਮਲਾਸਨ ਕੋ ਭਿੱਖਾ ਨਾਮ ਸੁ । ਇਹ ਸਭ ਤੇ ਭਾ ਅਧਿਕ ਉਦਾਰ ।

                                                                                                                                                                          – – ( ਰਾ. ੩ , ਅਧਿ. ੪੮ )

                  ਉਪਰੋਕਤ ਕਾਵਿ ਟੁਕੜੀ ਵਿਚ ਭਾਈ ਸੰਤੋਖ ਸਿੰਘ ਜੀ ਨੇ ਲਗਭਗ ਉਨ੍ਹਾਂ ਸਭ ਭੱਟਾਂ ਦੇ ਨਾਂ ਗਿਣ ਦਿੱਤੇ ਹਨ ਜਿਨ੍ਹਾਂ ਦੀ ਬਾਣੀ ਨੂੰ ‘ ਆਦਿ– ਗ੍ਰੰਥ’ ਵਿਚ ਦਰਜ ਹੋ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ । ਮਥੁਰਾ , ਜਾਲਪ , ਬਲ , ਹਰਿਬੰਸ , ਕਲਯ , ਜਲ , ਨਲ , ਕਲਸਹਾਰ , ਟਲਯ , ਸਲਯ , ਜਲਯ , ਭਲਯ , ਕੀਰਤਿ , ਗਯੰਦ , ਭਿੱਖਾਂ ਆਦਿ ਸਾਰੇ ਗੁਰੂ ਦਰਬਾਰ ਦੇ ਭੱਟ ਸਨ ।

                  ਭੱਟ ਇਕ ਜਾਤੀ ਦਾ ਨਾਂ ਵੀ ਹੈ । ਆਖਿਆ ਜਾਂਦਾ ਹੈ ਇਸ ਜਾਤੀ ਦੇ ਲੋਕੀਂ ਇਕ ਖੱਤਰੀ ਆਦਮੀ ਤੇ ਬ੍ਰਾਹਮਣ ਔਰਤ ਦੇ ਸੰਯੋਗ ਤੋਂ ਪੈਦਾ ਹੋਏ ਸਨ । ਇਕ ਵਿਚਾਰ ਇਹ ਵੀ ਹੈ ਕਿ ਭੱਟ ਜਾਤੀ ਦੇ ਲੋਕੀਂ ਇਕ ਵੈਸ਼ ਔਰਤ ਤੇ ਸ਼ੂਦਰ ਮਰਦ ਦੇ ਸੰਜੋਗ ਤੋਂ ਉਤਪੰਨ ਹੋਏ ।


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.