ਭੱਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੱਲਾ 1 [ ਨਾਂਪੁ ] ਮੂੰਗੀ ਜਾਂ ਮਾਂਹ ਦੀ ਪੀਠੀ ਨੂੰ ਘਿਓ ਵਿੱਚ ਤਲ਼ ਕੇ ਬਣਾਇਆ ਇੱਕ ਵੜਾ ਜਿਸ ਨੂੰ ਦਹੀਂ ਪਾ ਕੇ ਖਾਇਆ ਜਾਂਦਾ ਹੈ 2 [ ਨਾਂਪੁ ] ਖੱਤਰੀਆਂ ਦੀ ਇੱਕ ਗੋਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6418, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੱਲਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭੱਲਾ ( ਉਪ-ਜਾਤਿ ) : ਪੰਜਾਬ ਦੇ ਖਤ੍ਰੀਆਂ ਦੀ ਇਕ ਉਪ- ਜਾਤਿ ਜਿਸ ਦਾ ਸੰਬੰਧ ਉੱਚੇ ਵਰਗ ਦੀ ਸ਼ਰੀਣ ਜਾਤਿ ਨਾਲ ਹੈ । ਗੁਰੂ ਅਮਰਦਾਸ ਜੀ ਇਸੇ ਉਪ-ਜਾਤਿ ਵਿਚੋਂ ਸਨ । ਇਸ ਉਪ-ਜਾਤਿ ਵਾਲੇ ਅਧਿਕਤਰ ਬਾਰੀ ਦੁਆਬ ਵਿਚ ਮਿਲਦੇ ਹਨ । ਗੁਰੂ ਜੀ ਨਾਲ ਸੰਬੰਧਿਤ ਹੋਣ ਕਾਰਣ ਇਸ ਜਾਤਿ ਦੇ ਲੋਕਾਂ ਨੂੰ ਆਦਰ ਨਾਲ ‘ ਬਾਵਾ’ ਵੀ ਕਿਹਾ ਜਾਂਦਾ ਹੈ । ਭੱਲਾ ਜਾਤਿ ਦੇ ਪਿਛੋਕੜ ਬਾਰੇ ਹੁਣ ਕੋਈ ਤੱਥ ਉਪਲਬਧ ਨਹੀਂ ਹੈ । ਕਹਿੰਦੇ ਹਨ ਕਿ ਇਸ ਉਪਜਾਤਿ ਦਾ ਪੂਰਵਜ ਬਹੁਤ ਹੀ ਉਤਮ ਵਿਚਾਰਾਂ ਵਾਲਾ ਨੇਕ ਦਿਲ ਪੁਰਸ਼ ਸੀ , ਜਿਸ ਕਰਕੇ ਆਮ ਲੋਕ ਉਸ ਨੂੰ ‘ ਭੱਲਾ ਪੁਰਸ਼’ ਕਹਿੰਦੇ ਸਨ । ਕਾਲਾਂਤਰ ਵਿਚ ਉਸ ਦੇ ਬੰਸ ਨਾਲ ‘ ਭੱਲਾ’ ਅੱਲ ਪ੍ਰਚਲਿਤ ਹੋ ਗਈ । ਵੇਖੇ ‘ ਖਤ੍ਰੀ ’ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.