ਮਟੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਟੁ (ਸੰ.। ਸੰਸਕ੍ਰਿਤ ਮਠ=ਜੋਗੀਆਂ ਜਗ੍ਯਾਸੂਆਂ ਦਾ ਥਾਂ)। ੧. ਉਹ ਥਾਂ ਜਿਥੇ ਬੈਠ ਕੇ ਅਭ੍ਯਾਸ ਜਾਂ ਸੰਥਾ ਘੋਖੀ ਜਾਵੇ। ਕੋਠਾ , ਮੜ੍ਹਾ। ਨਿਵਾਸ ਅਸਥਾਨ। ਮਟ ਕਰਨਾ=ਨਿਵਾਸ ਕਰਨਾ। ਯਥਾ-‘ਚਹੁ ਮਹਿ ਏਕੈ ਮਟੁ ਹੈ ਕੀਆ’। ਚਾਰ (ਜਾਤਾਂ) ਵਿਖੇ ਇਕ ਨੇ ਹੀ ਕੋਠਾ ਉਪਲਖਤ ਨਿਵਾਸ ਕੀਤਾ ਹੋਇਆ ਹੈ। ਤਥਾ-‘ਤਹਾ ਕਬੀਰੈ ਮਟੂ ਕੀਆ ਖੋਜਤ ਮੁਨਿ ਜਨ ਬਾਟ’।
੨. (ਪੰਜਾਬੀ) ਮਟ। ਵੱਡਾ ਸਾਰਾ ਮਿੱਟੀ ਦਾ ਭਾਂਡਾ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First