ਮਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਤ [ਅਵ] ਸ਼ੱਕ ਅਤੇ ਡਰ ਦਾ ਭਾਵ ਪ੍ਰਗਟਾਉਣ ਵਾਲ਼ਾ ਸ਼ਬਦ , ਮਤੇ, ਕਿਤੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਮਤ (ਸੰ.। ਸੰਸਕ੍ਰਿਤ ਮਤਿ=ਬੁਧੀ) ੧. ਸੰਕਲਪ , ਸਲਾਹ, ਇਰਾਦਾ ।
ਦੇਖੋ , ‘ਮਤਿ ਵੇਲਾ ’
੨. (ਅ.। ਸੰਸਕ੍ਰਿਤ ਮਾ=ਨਹੀਂ। ਪੁ. ਪੰਜਾਬੀ ਮਤੁ। ਹਿੰਦੀ ਮਤ) ਨਾ, ਨਹੀਂ। ਯਥਾ-‘ਮਤੁ ਜਾਣ ਸਹਿ ਗਲੀ ਪਾਇਆ’।
੩. (ਅ.। ਪੰਜਾਬੀ ਮਤ, ਮਤੇ, ਮਤਾਂ) ਭਲਾ , ਕਿਵੇਂ। ਸ਼ਾਇਦ। ਯਥਾ-‘ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ’। ਹੇ ਭਗਵਾਨ! ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦੀ ਹਾਂ, ਨਾ ਹੀ ਮਨ ਨੂੰ ਭੇਜ ਸਕਦੀ ਹਾਂ। ਅਗੇ ਲਿਖਿਆ ਹੈ-‘ਆਉ ਸਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ’। ਅਰਥਾਤ ਹੁਣ ਉਹੋ ਸਮਾਧੀ ਰੂਪ ਨਿੰਦ੍ਰਾ ਭੇਜ ਕਿ ਸ਼ਾਇਦ ਫੇਰ ਤੇਰਾ ਦਰਸ਼ਨ ਕਰਾਂ ।
੪. ਮਸਤ । ਦੇਖੋ, ‘ਮਤਿ ੨.’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Jashan deo,
( 2024/09/13 06:0356)
Please Login First