ਮਦਾਖ਼ਲਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Intervention_ਮਦਾਖ਼ਲਤ: ਕੌਮਾਂਤਰੀ ਕਾਨੂੰਨ ਵਿਚ ਦੋ ਰਾਜਾਂ ਦੇ ਝਗੜੇ ਵਿਚ ਤੀਜੇ ਰਾਜ ਦਾ ਇਸ ਮਤਲਬ ਲਈ ਦਖ਼ਲ ਦੇਣਾ ਕਿ ਉਸ ਝਗੜੇ ਦਾ ਫ਼ੈਸਲਾ ਉਸ ਤਰ੍ਹਾਂ ਕੀਤਾ ਜਾਵੇ ਜਿਸ ਤਰ੍ਹਾਂ ਦਖ਼ਲ ਦੇਣ ਵਾਲਾ ਰਾਜ ਕਹੇ। ਝਗੜਾ ਮੁਕਾਉਣ ਲਈ ਸਲਾਹ ਦੇਣ ਜਾਂ ਵਿਚੋਲਗੀ ਕਰਨ ਨਾਲੋਂ ਇਹ ਕਦਮ ਕਿਤੇ ਕਰੜਾ ਗਿਣਿਆ ਜਾਂਦਾ ਹੈ। ਝਗੜੇ ਵਾਲੇ ਰਾਜਾਂ ਵਿਚਕਾਰ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਪਿਛੋਂ ਵੀ ਕਿਸੇ ਵਕਤ ਤੀਜੀ ਧਿਰ ਦੁਆਰਾ ਇਹ ਕਦਮ ਉਠਾਇਆ ਜਾ ਸਕਦਾ ਹੈ। ਕਈ ਵਾਰੀ ਕੁਝ ਦੇਸ਼ ਤਾਕਤ ਦਾ ਸੰਤੁਲਨ ਕਾਇਮ ਰਖਣ ਜਾਂ ਮਾਨਵੀ ਵਿਚਾਰਾਂ ਦੇ ਆਧਾਰ ਤੇ ਵੀ ਦੋ ਦੇਸ਼ਾਂ ਦੇ ਝਗੜੇ ਵਿਚ ਮਦਾਖ਼ਲਤ ਕਰਦੇ ਹਨ। ਇਸ ਤੋਂ ਇਲਾਵਾ ਕਿਸੇ ਹੋਰ ਰਾਜ ਦੇ ਅੰਦਰੂਨਂ ਮਾਮਲਿਆਂ ਵਿਚ ਵੀ ਦਖ਼ਲ ਦੇਣ ਦੀ ਕ੍ਰਿਆ ਨੂੰ ਵੀ ਇਹ ਨਾਂ ਦਿੱਤਾ ਜਾਂਦਾ ਹੈ। ਇਸ ਨਾਲ ਜਿਸ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲ ਦਿੱਤਾ ਜਾਂਦਾ ਹੈ ਉਸ ਦੀ ਆਜ਼ਾਦੀ ਅਤੇ ਰਾਜਖੇਤਰੀ ਸਰਵ ਉਚਤਾ ਦੀ ਉਲੰਘਣਾ ਹੁੰਦੀ ਹੈ।

       ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਇਕ ਰਾਜ ਨੂੰ ਦੂਜੇ ਰਾਜ ਦੇ ਕੰਮਾਂ ਵਿਚ ਮਦਾਖ਼ਲਤ ਕਰਨ ਦਾ ਅਧਿਕਾਰ ਮਿਲ ਜਾਂਦਾ ਹੈ। ਇਸ ਤਰ੍ਹਾਂ ਦੀ ਅਵਸਥਾ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਰਾਜ ਜਿਸ ਦੀ ਸੁਤੰਤਰਤਾ ਜਾਂ ਰਾਜ-ਖੇਤਰੀ ਸਰਵ ਉਚਤਾ ਕੌਮਾਂਤਰੀ ਸੰਧੀ ਦੁਆਰਾ ਸੀਮਤ ਕੀਤੀ ਗਈ ਹੋਵੇ ਜਾਂ ਜਿਥੇ ਕੋਈ ਰਾਜ ਅਜਿਹੇ ਰਵਾਜ ਜਾਂ ਕਾਨੂੰਨ ਸਿਰਜਣ ਵਾਲੀਆਂ ਸੰਧੀਆਂ ਦੁਆਰਾ ਮਾਨਤਾ ਪ੍ਰਾਪਤ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.