ਮਸ਼ਵਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਸ਼ਵਰਾ [ਨਾਂਪੁ] ਸਲਾਹ, ਰਾਏ , ਸੁਝਾਅ , ਵਿਚਾਰ-ਵਟਾਂਦਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਸ਼ਵਰਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Consultation_ਮਸ਼ਵਰਾ: ਇਸ ਦਾ ਮਤਲਬ ਹੈ ਕਿਸੇ ਮਸਲੇ ਦਾ ਤਸੱਲੀਬਖਸ਼ ਹਲ ਲਭਣ ਲਈ ਦੋ ਜਾਂ ਵੱਧ ਵਿਅਕਤੀਆਂ ਦਾ ਕਿਸੇ ਨੁਕਤੇ ਤੇ ਰਲ ਕੇ ਵਿਚਾਰ ਕਰਨਾ। ਮਸ਼ਵਰਾ ਮੇਜ਼ ਤੇ ਆਹਮੋਸਾਹਮਣੇ ਬੈਠ ਕੇ ਵੀ ਹੋ ਸਕਦਾ ਹੈ ਅਤੇ ਪੱਤਰ-ਵਿਹਾਰ ਰਾਹੀਂ ਵੀ। ਮਸ਼ਵਰਾ ਕਿਸੇ ਵਿਸ਼ੇ ਦੇ ਕੇਂਦਰੀ ਨੁਕਤੇ ਬਾਰੇ ਵੀ ਹੋ ਸਕਦਾ ਹੈ। ਜ਼ਰੂਰੀ ਗੱਲ ਇਹ ਹੈ ਕਿ ਮਸ਼ਵਰਾ ਲੈਣ ਵਾਲਾ ਵਿਅਕਤੀ ਵਿਚਾਰ-ਵਟਾਂਦਰੇ ਉਪਰੰਤ ਉਸ ਮਾਮਲੇ ਦੇ ਸਾਰੇ ਪੱਖਾਂ ਤੋਂ ਜਾਣੂ ਹੋ ਕੇ ਉਸ ਬਾਰੇ ਫ਼ੈਸਲਾ ਲੈਣ ਦੀ ਪੋਜ਼ੀਸ਼ਨ ਵਿਚ ਆ ਜਾਣਾ ਚਾਹੀਦਾ ਹੈ। ਮਸ਼ਵਰਾ ਕਰਨ ਵਾਲਾ ਵਿਅਕਤੀ ਉਸ ਵਿਸ਼ੇ ਤੋਂ ਪੂਰੇ ਤੌਰ ਤੇ ਅਣਜਾਣ ਵੀ ਹੋ ਸਕਦਾ ਹੈ ਅਤੇ ਉਸ ਵਿਸ਼ੇ ਦਾ ਮਾਹਿਰ ਵੀ ਹੋ ਸਕਦਾ ਹੈ।
ਸਰਵ ਉੱਚ ਅਦਾਲਤ ਨੇ ਭਾਰਤ ਦਾ ਸੰਘ ਬਨਾਮ ਜਿਉਤੀ ਪ੍ਰਕਾਸ਼ ਮਿੱਤਰ [(1971) ਐਸ ਐਲ ਆਰ 203] ਦੇ ਕੇਸ ਵਿਚ ਕਿਹਾ ਹੈ ਕਿ ਸੰਵਿਧਾਨ ਦੇ ਅਨੁਛੇਦ 217 ਦੁਆਰਾ ਚਿਤਵਿਆਂ ਮਸ਼ਵਰਾ ਕੇਵਲ ਵਾਰਤਾਲਾਪ ਨਹੀਂ ਹੈ। ਸੰਵਿਧਾਨ ਅਨੁਛੇਦ 217 (3) ਰਾਸ਼ਟਰਪਤੀ ਤੋਂ ਲੋੜਦਾ ਹੈ ਕਿ ਉਹ ਕਿਸੇ ਉੱਚ ਅਦਾਲਤ ਦੇ ਜੱਜ ਦੀ ਉਮਰ ਬਾਰੇ ਸਵਾਲ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਭਾਰਤ ਦੇ ਚੀਫ਼ ਜਸਟਿਸ ਦੀ ਸਲਾਹ ਲੈਣ ਲਈ ਰਾਸ਼ਟਰਪਤੀ ਦੇ ਕਬਜ਼ੇ ਵਿਚ ਉਸ ਵਿਸ਼ੇ ਨਾਲ ਸਾਰੀ ਸ਼ਹਾਦਤ ਚੀਫ਼ ਜਸਟਿਸ ਨੂੰ ਉਪਲਬਧ ਕਰੇ। ਚੀਫ਼ ਜਸਟਿਸ ਲਈ ਉਸ ਸ਼ਹਾਦਤ ਦੇ ਆਧਾਰ ਤੇ ਸਲਾਹ ਦੇਣਾ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਕਿ ਰਾਸ਼ਟਰਪਤੀ ਅਤੇ ਚੀਫ਼ ਜਸਟਿਸ ਇਸ ਮਕਸਦ ਲਈ ਇਕੱਠੇ ਹੋ ਕੇ ਵਿਚਾਰ ਕਰਨ ਅਤੇ ਸ਼ਹਾਦਤ ਦਾ ਮੁਲਾਂਕਣ ਕਰਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First