ਮਹਿਤਮ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮਹਿਤਮ : ਆਰਥਿਕ ਤੌਰ ਤੇ ਪੱਛੜੀ ਹੋਈ ਇਕ ਜਾਤੀ ਜੋ ਰੱਸੀਆਂ ਵੱਟ ਕੇ ਅਤੇ ਸਿਰਕੀਆਂ ਬਣਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਇਨ੍ਹਾਂ ਨੂੰ ਰੱਸੀ ਵਟ ਅਤੇ ‘ਸਿਰਕੀ ਬੰਦ’ ਵੀ ਕਿਹਾ ਜਾਂਦਾ ਹੈ। ਦੇਸ਼ ਵੰਡ ਤੋਂ ਪਹਿਲਾਂ ਇਹ ਲਾਹੌਰ ਤੇ ਡੇਹਰਾ ਗਾਜ਼ੀ ਖ਼ਾਨ ਤਕ ਫੈਲੇ ਹੋਏ ਸਨ। ਸਿੱਖ, ਹਿੰਦੂ ਅਤੇ ਮੁਸਲਮਾਨ ਤਿੰਨਾਂ ਫਿਰਕਿਆਂ ਵਿਚ ਮਹਿਤਮ ਮਿਲਦੇ ਹਨ। 

ਲਾਹੌਰ ਦੇ ਮਹਿਤਮ ਆਪਣੇ ਆਪ ਨੂੰ ਜੈਮਲ ਫਤੇ ਦੀ ਔਲਾਦ ਦੱਸਦੇ ਅਤੇ ਦਿੱਲੀ ਤੋਂ ਆਏ ਮੰਨਦੇ ਹਨ। ਡੇਹਰਾ ਗਾਜ਼ੀ ਖ਼ਾਨ ਦੇ ਹਿੰਦੂ ਮਹਿਤਮ ਮੁਰਦੇ ਨੂੰ ਜਲ ਪ੍ਰਵਾਹ ਕਰਦੇ ਹਨ ਜਦੋਂ ਕਿ ਦੂਜੇ ਇਲਾਕਿਆਂ ਵਿਚ ਵਸਦੇ ਹਿੰਦੂ ਮਹਿਤਮ ਮੁਰਦੇ ਦਾ ਦਾਹ ਸੰਸਕਾਰ ਕਰਦੇ ਹਨ ਜਾਂ ਦਫ਼ਨਾਉਂਦੇ ਹਨ। 

ਇਹ ਵਿਧਵਾ ਦਾ ਪੁਨਰ ਵਿਆਹ ਕੇਵਲ ਦਿਉਰ ਨਾਲ ਕਰਨਾ ਹੀ ਯੋਗ ਸਮਝਦੇ ਹਨ ਅਤੇ ਅਜਿਹਾ ‘ਚਾਦਰ ਪਾਉਣਾ’ ਦੀ ਰਸਮ ਨਾਲ ਕੀਤਾ ਜਾਂਦਾ ਹੈ। 

ਇਹ ਆਮ ਤੌਰ ਤੇ ਦਰਿਆ ਦੇ ਕੰਢੇ ਝੁੱਗੀਆਂ ਪਾ ਕੇ ਰਹਿੰਦੇ ਹਨ। ਇਨ੍ਹਾਂ ਦਾ ਜ਼ਿਕਰ ਪੰਜਾਬੀ ਅਖਾਣਾਂ ਵਿਚ ਵੀ ਆਉਂਦਾ ਹੈ। 

ਦੋ ਝੁਗੇ ਮਹਿਤਮਾਂ ਦੇ 

ਤੇ ਨਾਂ ਖੈਰਪੁਰ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 117, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-14-12-24-34, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. ; ਗ. ਟ੍ਰਾ. ਕਾ. ; ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.