ਮਾਝ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਝ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਮਾਝ ਰਾਗ ਵਿਚ 50 ਚਉਪਦੇ , 39 ਅਸ਼ਟਪਦੀਆਂ , ਇਕ ਬਾਰਹਮਾਹ , ਇਕ ਦਿਨ-ਰੈਣਿ ਅਤੇ ਇਕ ਵਾਰ ਦਰਜ ਹਨ ।

ਚਉਪਦੇ ਪ੍ਰਕਰਣ ਦੇ ਕੁਲ 50 ਚਉਪਦਿਆਂ ਵਿਚ ਸੱਤ ਗੁਰੂ ਰਾਮਦਾਸ ਜੀ ਦੇ ਹਨ । ਇਨ੍ਹਾਂ ਵਿਚ ਪਰਮਾਤਮਾ ਦੀ ਉਸਤਤ ਤੋਂ ਇਲਾਵਾ , ਗੁਰੂ ਦੇ ਮਹੱਤਵ ਨੂੰ ਵੀ ਦਰਸਾਇਆ ਗਿਆ ਹੈ । ਬਾਕੀ ਦੇ 43 ਚਉਪਦੇ ਗੁਰੂ ਅਰਜਨ ਦੇਵ ਜੀ ਦੇ ਹਨ । ਇਨ੍ਹਾਂ ਦਾ ਆਰੰਭ ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ਨਾਂ ਦੇ ਪ੍ਰਸਿੱਧ ਇਤਿਹਾਸਿਕ ਸ਼ਬਦ ਨਾਲ ਹੁੰਦਾ ਹੈ । ਇਸ ਉਪਰੰਤ ਵੀ ਸਾਰੇ ਚਉਪਦਿਆਂ ਦਾ ਸਮੁੱਚਾ ਮਾਹੌਲ ਹਰਿ-­ ਮਿਲਨ ਦੀ ਤੀਬਰ ਲੋਚਾ ਵਾਲਾ ਹੈ ।

ਅਸ਼ਟਪਦੀ ਪ੍ਰਕਰਣ ਦੀਆਂ ਕੁਲ 39 ਅਸ਼ਟਪਦੀਆਂ ਵਿਚੋਂ ਇਕ ਗੁਰੂ ਨਾਨਕ ਦੇਵ ਜੀ ਦੀ ਹੈ ਜਿਸ ਵਿਚ ਹਉਮੈ ਨੂੰ ਤਿਆਗਣ ਅਤੇ ਹੁਕਮ ਨੂੰ ਮੰਨਣ ਉਤੇ ਬਲ ਦਿੱਤਾ ਗਿਆ ਹੈ ।

ਗੁਰੂ ਅਮਰ ਦਾਸ ਜੀ ਦੀਆਂ ਰਚੀਆਂ 32 ਅਸ਼ਟਪਦੀਆਂ ਵਿਚੋਂ 31 ਵਿਚ ਅੱਠ ਅੱਠ ਅਤੇ ਇਕ ਵਿਚ ਨੌਂ ਪਦੀਆਂ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਪਰਮਾਤਮਾ ਦਾ ਗੁਣ-ਗਾਨ ਕਰਦਿਆਂ ਉਸ ਦੇ ਨਾਮ ਦੀ ਆਰਾਧਨਾ ਉਤੇ ਬਹੁਤ ਬਲ ਦਿੱਤਾ ਹੈ ਅਤੇ ਗੁਰੂ-ਭਗਤੀ ਦੀ ਵਿਸਤਾਰ ਨਾਲ ਗੱਲ ਕੀਤੀ ਹੈ । ਗੁਰੂ ਰਾਮਦਾਸ ਦੀ ਲਿਖੀ ਇਕ ਅਸ਼ਟਪਦੀ ਵਿਚ ਪਰਮਾਤਮਾ ਨੂੰ ਸਾਰੀ ਸ੍ਰਿਸ਼ਟੀ ਦਾ ਸਿਰਜਕ ਅਤੇ ਸੰਸਥਾਪਕ ਕਿਹਾ ਗਿਆ ਹੈ । ਅੰਤ ਵਿਚ ਪੰਜ ਅਸ਼ਟਪਦੀਆਂ ਗੁਰੂ ਅਰਜਨ ਦੇਵ ਦੀਆਂ ਹਨ ਜਿਨ੍ਹਾਂ ਵਿਚੋਂ ਚਾਰ ਵਿਚ ਅੱਠ ਅੱਠ ਅਤੇ ਇਕ ਵਿਚ ਨੌਂ ਪਦੀਆਂ ਹਨ । ਇਨ੍ਹਾਂ ਵਿਚ ਗੁਰਬਾਣੀ ਦੇ ਮੁੱਖ ਵਿਸ਼ਿਆਂ ਤੋਂ ਇਲਾਵਾ ਮਨੁੱਖ ਦੀ ਜੀਵਨ-ਵਿਧੀ ਨੂੰ ਪ੍ਰਸ਼ਨੋਤਰੀ ਸ਼ੈਲੀ ਵਿਚ ਸਪੱਸ਼ਟ ਕੀਤਾ ਗਿਆ ਹੈ ।

ਇਸ ਤੋਂ ਅੰਗੇ ‘ ਬਾਰਹਮਾਹਾ’ , ‘ ਦਿਨ ਰੈਣਿ’ ਅਤੇ ‘ ਵਾਰ’ ਦਰਜ ਹਨ ਜਿਨ੍ਹਾਂ ਬਾਰੇ ਸੁਤੰਤਰ ਇੰਦਰਾਜ ਵੇਖੋ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1203, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.