ਮਾਤ ਸਥਾਈ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਾਤ ਸਥਾਈ (matrilocal)  ਅਜਿਹਾ ਰਿਵਾਜ, ਜਿਸ ਅਨੁਸਾਰ ਪਤਨੀ ਆਪਣੀ ਮਾਂ ਦੇ ਘਰ ਹੀ ਆਪਣੇ ਹੋਰ ਭੈਣਾ ਅਤੇ ਉਹਨਾਂ ਦੇ ਬੱਚਿਆਂ ਸਮੇਤ ਰਹਿੰਦੀ ਹੈ, ਪਤੀ ਅਕਸਰ ਉਸ ਦੇ ਘਰ ਆਉਂਦਾ ਰਹਿੰਦਾ ਹੈ। ਕੇਰਲ ਦੇ ਨਾਇਰਾਂ ਵਿੱਚ ਇਹੀ ਰਿਵਾਜ ਹੈ। ਇਹ ਰਿਵਾਜ ਭਾਰਤ ਦੇ ਕਈ ਹੋਰ ਕਬੀਲਿਆਂ, ਆਸਟ੍ਰੇਲੀਆ, ਪਿਊਬਲੋ ਅਤੇ ਉੱਤਰੀ ਅਮਰੀਕਾ ਦੇ ਇਰੋਕੁਈਸ ਕਬੀਲਿਆਂ ਵਿੱਚ ਵੀ ਮੌਜੂਦ ਹੈ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.