ਮਾਰਕਸ, ਆਧਾਰ ਅਤੇ ਉਸਾਰ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਾਰਕਸ , ਆਧਾਰ ਅਤੇ ਉਸਾਰ ( Marx , base and superstructure ) ਮਾਰਕਸ ਦੇ ਇਕ ਖਿਆਲ ਨੂੰ ਆਧਾਰ ( base ) ਅਤੇ ਉਸਾਰ ( superstructure ) ਦੇ ਵਾਕੰਸ਼ ਵਿੱਚ ਪੇਸ਼ ਕੀਤਾ ਜਾਂਦਾ ਹੈ । ਉਸ ਨੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਗੱਲ ਕਰਦਿਆਂ ਆਰਥਿਕ ਸੰਸਥਾਵਾਂ ਨੂੰ ਪਹਿਲ ਦਿੱਤੀ ਹੈ , ਜਾਂ ਆਧਾਰ ਮੰਨਿਆ ਹੈ , ਅਤੇ ਬਾਕੀ ਦੀਆਂ ਸਮਾਜਿਕ ਸੰਸਥਾਵਾਂ ਸਮਾਜਿਕ , ਸੱਭਿਆਚਾਰਿਕ , ਧਾਰਮਿਕ ਨੂੰ ਇਹਨਾਂ ਉੱਤੇ ਆਧਾਰਿਤ ਦੱਸਿਆ ਹੈ । ਇਸ ਨੂੰ ਆਮ ਤੌਰ ਉੱਤੇ ‘ ਆਰਥਿਕ ਨਿਸ਼ਚਿਤਵਾਦ’ ਦੇ ਨਾਮ ਨਾਲ ਨਕਾਰਿਆ ਅਤੇ ਭੰਡਿਆ ਜਾਂਦਾ ਹੈ । ਇਹ ਗਲਤ ਠੱਪਾ ਲਾ ਕੇ ਕੁੱਟਣ ਵਾਲੀ ਗੱਲ ਹੈ । ਸੰਬੰਧਾਂ ਦੀ ਪ੍ਰਥਮਕਤਾ ਨਿਸ਼ਚਿਤਵਾਦ ਨਹੀਂ; ਉਸ ਨੇ ਆਪ ਪਰਵਾਰ , ਰਾਜ ਅਤੇ ਸਮਾਜਿਕ ਬਣਤਰਾਂ ਦੇ ਪਰਸਪਰ ਸੰਬੰਧਾਂ ਦੀ ਗੱਲ ਕੀਤੀ ਹੈ ਅਤੇ ਸਮਾਜ- ਵਿਗਿਆਨੀ ਆਪ ਇਹ ਸਬੰਧ ਸਮਝਣ ਦੇ ਯਤਨ ਕਰਦੇ ਹਨ ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.